ਨਿਊਜ਼ੀਲੈਂਡ ‘ਚ ਕਿਸਾਨਾਂ ਦੇ ਹੱਕ ਵਿੱਚ ਭਾਰਤੀਆਂ ਨੇ ਕੀਤਾ ਰੋਸ ਪ੍ਰਦਰਸ਼ਨ

0 minutes, 3 seconds Read

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਭਾਰਤੀ ਕਿਸਾਨ ਸੰਘਰਸ਼ ਦੇ ਹੱਕ ਵਿਚ ਅੱਜ ਵੱਖ-ਵੱਖ ਸ਼ਹਿਰਾਂ ਜਿਵੇਂ ਔਕਲੈਂਡ ਸਿਟੀ, ਹਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿ, ਕੁਈਨਜ਼ਟਾਊਨ ਅਤੇ ਹੋਰ ਕਈ ਸ਼ਹਿਰਾਂ ਦੇ ਵਿਚ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਵਾਰ ਦਾ ਵੀਕਐਂਡ ਇਥੇ ਵਸਦੇ ਭਾਰਤੀਆਂ ਨੇ ਕਿਸਾਨੀ ਦੇ ਨਾਂਅ ਕੀਤਾ। ਔਕਲੈਂਡ ਸ਼ਹਿਰ ਦੇ ਵਿਚ ਅੱਜ ਓਟੀਆ ਸੁਕੇਅਰ ਸੈਂਟਰ ਵਿਖੇ ਹੋਏ ਰੋਸ ਪ੍ਰਦਰਸ਼ਨ ਦੇ ਵਿਚ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਸੀ, ਉਥੇ ਅੱਜ ਬਹੁਤ ਸਾਰੇ ਲੋਕ ਆਪਣੇ ਤੌਰ ‘ਤੇ, ਪਰਿਵਾਰਾਂ ‘ਤੇ ਬੱਚਿਆਂ ਨਾਲ, ਸੰਸਥਾਵਾਂ ਸਮੇਤ ਅਤੇ ਦੂਰ ਦੂਰੇਡਿਆਂ ਤੋਂ ਮਿੱਤਰਾਂ ਦੋਸਤਾਂ ਨਾਲ ਪਹੁੰਚੇ ਹੋਏ ਸੀ।

ਸਾਰਿਆਂ ਨੇ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਨਾਅਰੇਬਾਜੀ ਕੀਤੀ, ਗੱਡੀਆਂ ਉਤੇ ਕਿਸਾਨੀ ਹਮਾਇਤ ਦਰਸਾਉਂਦੇ ਝੰਡੇ ਲਾਏ, ਖੁੱਲ੍ਹੀਆਂ ਜੀਪਾਂ ਦੇ ਵਿਚ ਗਸ਼ਤ ਜਾਰੀ ਰੱਖੀ, ਔਕਲੈਂਡ ਸ਼ਹਿਰ ਦੀਆਂ ਲਗਪਗ ਸਾਰੀਆਂ ਗਲੀਆਂ ਦੇ ਵਿਚ ਅੱਜ ਕਿਸਾਨੀ ਰੰਗ ਹੀ ਨਜ਼ਰ ਆਇਆ। ਸਾਬਕਾ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ, ਨੈਸ਼ਨਲ ਪਾਰਟੀ ਦੇ ਹਲਕਾ ਚੇਅਰਮੈਨ ਸ. ਅਵਤਾਰ ਸਿੰਘ ਹਾਂਸ, ਬੰਬੇ ਗੁਰੂ ਘਰ ਤੋਂ ਸ. ਨਿਰਮਲਜੀਤ ਸਿੰਘ ਭੱਟੀ ਅਤੇ ਹੋਰ ਬਹੁਤ ਸਾਰੇ ਕਮਿਊਨਿਟੀ ਪ੍ਰਤੀਨਿਧ ਇਸ ਮੌਕੇ ਪਹੁੰਚੇ ਹੋਏ ਸਨ। ਸੈਂਟਰ ਪਲੇਸ ਹਮਿਲਟਨ ਵਿਖੇ ਸ. ਜਰਨੈਲ ਸਿੰਘ ਰਾਹੋਂ ਹੋਰਾਂ ਨੇ ਵੀ ਵੱਡਾ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ। ਸੋ ਅੱਜ ਔਕਲੈਂਡ ਮਾਈਲੈਂਡ ਬਣ ਗਿਆ।

ਨਿਊਜ਼ੀਲੈਂਡ ਦੇ ਵਿਚ ਕਿਸਾਨੀ ਮਾਹੌਲ ਸਿਰਜਣ ਦੇ ਲਈ ਸ. ਤੀਰਥ ਸਿੰਘ ਅਟਵਾਲ ਨੇ ਆਪਣੀਆਂ ਸਾਰੀਆਂ ਦੁਕਾਨਾਂ  ‘ਫਾਰਮਰਜ਼ ਸੁਪੋਰਟ’ ਵਾਲੇ ਸੱਟਿਕਰਾਂ ਨਾਲ ਸਜਾ ਲਈਆਂ ਹਨ। ਇਹ ਸਟਿੱਕਰ ਗੱਡੀਆਂ ਵਾਸਤੇ ਵੀ ਫ੍ਰੀ ਦਿੱਤੇ ਜਾ ਰਹੇ ਹਨ। ਇੰਡੋ ਸਪਾਈਸ ਦੀਆਂ ਦੁਕਾਨਾਂ ਦੀਆਂ ਫਰਿਜਾਂ ਉਤੇ ਦਰਵਾਜੇ ਤਾਕੀਆਂ ਉਤੇ ਇਹ ਸਟਿੱਕਰ ਵੇਖਣ ਨੂੰ ਮਿਲਣਗੇ।

The post ਨਿਊਜ਼ੀਲੈਂਡ ‘ਚ ਕਿਸਾਨਾਂ ਦੇ ਹੱਕ ਵਿੱਚ ਭਾਰਤੀਆਂ ਨੇ ਕੀਤਾ ਰੋਸ ਪ੍ਰਦਰਸ਼ਨ appeared first on Chardikla Time Tv.

Similar Posts

Leave a Reply

Your email address will not be published. Required fields are marked *