ਜਲੰਧਰ : ਜਲੰਧਰ ਦੇ ਬੀ.ਐਸ.ਐਫ ਚੌਂਕ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਹੋਟਲ ਦੇ ਬਾਹਰ ਕਿਸੇ ਗੈਰ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ। ਜਿਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਪਤੀ ਨੇ ਦੱਸਿਆ ਕਿ ਉਹ ਦੁਬਈ ਵਿੱਚ ਕੰਮ ਕਰਦਾ ਹੈ ਅਤੇ ਛੁੱਟੀਆਂ ਮਿਲਣ ‘ਤੇ ਭਾਰਤ ਆਉਂਦਾ ਹੈ। ਦੁਬਈ ਬੈਠੇ ਉਸ ਨੂੰ ਕਈ ਵਾਰ ਆਪਣੀ ਪਤਨੀ ਦੀਆਂ ਸ਼ਿਕਾਇਤਾਂ ਮਿਲੀਆਂ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਅੱਜ ਵੀ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਦੀ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੀੜਤ ਨੇ ਦੱਸਿਆ ਕਿ ਅੱਜ ਉਸ ਦੇ ਦੋਸਤਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਕਿਸੇ ਵਿਅਕਤੀ ਨਾਲ ਘੁੰਮ ਰਹੀ ਸੀ। ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਹ ਹੋਟਲ ਦੇ ਬਾਹਰ ਪਹੁੰਚੀ ਤਾਂ ਦੋਸਤਾਂ ਨੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਪਤਨੀ ਨੂੰ ਫੜ ਲਿਆ ਅਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਹੰਗਾਮਾ ਦੇਖ ਕੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ।
ਪਤੀ ਨੇ ਪਤਨੀ ‘ਤੇ ਲਗਾਏ ਇਹ ਦੋਸ਼
ਪੀੜਤ ਨੇ ਦੱਸਿਆ ਕਿ ਜਿਸ ਵਿਅਕਤੀ ਨਾਲ ਉਸ ਨੇ ਆਪਣੀ ਪਤਨੀ ਨੂੰ ਰੰਗੇ ਹੱਥੀਂ ਫੜਿਆ, ਉਹ ਉਨ੍ਹਾਂ ਦੇ ਘਰ ਦੁੱਧ ਡਲਿਵਰੀ ਕਰਨ ਆਉਂਦਾ ਸੀ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਉਸ ਦੀ ਪਤਨੀ ਖਿਲਾਫ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਪਰ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਬਦਨਾਮੀ ਹੋਵੇ। ਇਸ ਨੂੰ ਉਹ ਘਰ ‘ਚ ਕਈ ਵਾਰ ਸਮਝ ਚੁੱਕਾ ਸੀ ਪਰ ਜਦੋਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਤਾਂ ਅੱਜ ਆਖਰਕਾਰ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ।
The post ਪਤੀ ਨੇ ਆਪਣੀ ਪਤਨੀ ਨੂੰ ਹੋਟਲ ਦੇ ਬਾਹਰ ਗੈਰ ਵਿਅਕਤੀ ਨਾਲ ਰੰਗੇ ਹੱਥੀਂ appeared first on Chardikla Time TV.