ਕਰਤਾਰਪੁਰ ਸਾਹਿਬ (ਪਾਕਿਸਤਾਨ) : ਸਿੱਖਾਂ ਨਾਲ ਜੁੜੇ ਅਤੇ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਕਰਤਾਰਪੁਰ ਸਹਿਬ ਦੀ ਸਾਰਿਆਂ ਦੀ ਦਿਲਾਂ ਵਿਚ ਅਹਿਮ ਜਗ੍ਹਾ ਹੈ। ਹੁਣ ਪਾਕਿਸਤਾਨੀ ਅਧਿਕਾਰੀ ਇਸ ਗੁਰਦੁਆਰਾ ਸਹਿਬ ਦੀ ਸੰਭਾਲ ਗ਼ੈਰ ਸਿੱਖਾਂ ਨੂੰ ਦੇਣ ਦੀ ਤਿਆਰੀ ਕਰ ਰਹੇ ਹਨ। ਭਾਰਤ ਨੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿਚ ਕਰਤਾਰਪੁਰ ਸਾਹਿਬ ਮਾਮਲੇ ਵਿਚ ਪਾਕਿਸਤਾਨ ਨੂੰ ਘੇਰਿਆ ਹੈ ਅਤੇ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਗ਼ੈਰ-ਸਿੱਖਾਂ ਨੂੰ ਸੌਂਪਣ ‘ਤੇ ਇਤਰਾਜ ਚੁੱਕਿਆ ਹੈ। ਇਸ ਸੰਧਰਭ ਵਿਚ ਭਾਰਤ ਨੇ ਕਿਹਾ ਹੈ ਕਿ ਇਹ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੇ ਪ੍ਰਸਤਾਵ ਦਾ ਸਿੱਧਾ ਉਲੰਘਣ ਹੈ। ਪਾਕਿਸਤਾਨ ਨੇ ਸਿੱਖਾਂ ਦੀ ਧਾਰਮਕ ਭਾਵਨਾ, ਆਜ਼ਾਦੀ ਅਤੇ ਸੁਰੱਖਿਆ ‘ਤੇ ਸਿੱਧਾ ਹਮਲਾ ਕੀਤਾ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪ੍ਰਤੀਨਿਧੀ ਸਕੱਤਰ ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਰਿਹਾ ਸੀ। ਨਵੰਬਰ ਮਹੀਨੇ ਵਿਚ ਹੀ ਇਸ ਦਾ ਪ੍ਰਬੰਧ ਗ਼ੈਰ-ਸਿੱਖ ਇਵੈਕਿਊ ਟਰੱਸਟ ਪ੍ਰਰਾਪਰਟੀ ਬੋਰਡ ਨੂੰ ਸੌਂਪ ਦਿਤਾ ਗਿਆ ਹੈ। ਇਹ ਘੱਟ ਗਿਣਤੀਆਂ ਦੀ ਧਾਰਮਕ ਆਜ਼ਾਦੀ ਦਾ ਮਾਮਲਾ ਹੈ ਅਤੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੀ ਉਲੰਘਣਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਵਿਚ ਕਰਤਾਰਪੁਰ ਸਾਹਿਬ ਦੇ ਸੰਦਰਭ ਵਿਚ ਹੀ ਪਹਿਲੇ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਸ ਲਾਂਘੇ ਨਾਲ ਪਰਸਪਰ ਆਪਸੀ ਧਾਰਮਕ ਅਤੇ ਸੰਸਕ੍ਰਿਤਕ ਸੰਵਾਦ ਅਤੇ ਸਮਝ ਨੂੰ ਵਧਾਇਆ ਜਾ ਸਕੇਗਾ। ਇਸ ਨਾਲ ਭਾਈਚਾਰੇ ਦਾ ਮਾਹੌਲ ਬਣੇਗਾ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸਾ ਵੀ ਕੀਤੀ ਸੀ। ਹੁਣ ਪਾਕਿਸਤਾਨ ਹੀ ਇਨ੍ਹਾਂ ਸਬੰਧਾਂ ਨੂੰ ਹੌਲੀ-ਹੌਲੀ ਖ਼ਤਮ ਕਰਨ ਦਾ ਯਤਨ ਕਰ ਰਿਹਾ ਹੈ।
The post ਪਾਕਿਸਤਾਨੀ ਅਧਿਕਾਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਨੂੰ ਗ਼ੈਰ ਸਿੱਖਾਂ ਨੂੰ ਦੇਣ ਦੀ ਕਰ ਰਹੇ ਹਨ ਤਿਆਰੀ appeared first on Chardikla Time Tv.