ਮਾਸਕੋ : ਰੂਸ ‘ਚ ਇੱਕ ਪਾਰਟੀ ਦੇ ਦੌਰਾਨ ਸ਼ਰਾਬ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੇ ਸੈਨੇਟਾਈਜ਼ਰ ਹੀ ਪੀਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਆਪਣੀ ਇਸ ਹਰਕਤ ਦਾ ਖ਼ਮਿਆਜ਼ਾ ਜਾਨ ਗਵਾ ਕੇ ਭੁਗਤਣਾ ਪਿਆ। ਜਿਨ੍ਹਾਂ ‘ਚੋਂ 7 ਲੋਕਾਂ ਦੀ ਮੌਤ ਅਤੇ 2 ਲੋਕ ਕੌਮਾ ‘ਚ ਚਲੇ ਗਏ ਹਨ।
BREAKING-ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਖ਼ਬਰ,ਅੰਦੋਲਨ ਦਾ ਅਸਰ
ਰੂਸ ਦੇ ਮਗਰਿਬੀ (ਪੱਛਮ ਵਾਲਾ) ਹਿੱਸੇ ‘ਚ ਮੌਜੂਦ ਤਾਤੀਨਸਕੀ ਜਿਲ੍ਹੇ ਦੇ ਤੋਮਤੋਰ ਪਿੰਡ ‘ਚ ਇੱਕ ਪਾਰਟੀ ਚੱਲ ਰਹੀ ਸੀ ਅਤੇ ਪਾਰਟੀ ‘ਚ ਮੌਜੂਦ 9 ਲੋਕਾਂ ਨੇ ਸ਼ਰਾਬ ਖ਼ਤਮ ਹੋਣ ਤੋਂ ਬਾਅਦ ਹੈਂਡ ਸੈਨੇਟਾਈਜ਼ਰ ਪੀ ਲਿਆ। ਪੀਤੇ ਗਏ ਸੈਨੇਟਾਇਜ਼ਰ ‘ਚ 69 ਫੀਸਦ ਮੇਥਲਾਲ ਸੀ। ਸੈਨੇਟਾਈਜ਼ਰ ਪੀਣ ਤੋਂ ਬਾਅਦ 7 ਲੋਕਾਂ ਦੀ ਪਾਈਜ਼ਨਿੰਗ ਦੀ ਵਜ੍ਹਾ ਨਾਲ ਮੌਤ ਹੋ ਗਈ ਜਦੋਂ ਕਿ 2 ਲੋਕ ਕੌਮਾ ‘ਚ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
BREAKING-ਕਿਸਾਨਾਂ ‘ਤੇ ਹੋਣਗੇ ਪਰਚੇ,ਬੀਜੇਪੀ ਲੀਡਰ ਦਾ ਆਇਆ ਵੱਡਾ ਬਿਆਨ?
ਫੈਡਰਲ ਪਬਲਿਕ ਹੈਲਥ ਵਾਚਡਾਗ ਨੇ ਦੱਸਿਆ ਹੈ ਕਿ ਇਸ ਮਾਮਲੇ ‘ਚ ਸੈਨੈਟਾਈਜ਼ਰ ਨਲਾ ਪਾਈਜ਼ਨਿੰਗ ਹੋਣ ਦਾ ਕ੍ਰੀਮੀਨਲ ਕੇਸ ਦਰਜ ਕੀਤਾ ਗਿਆ। ਦੱਸ ਦਈਏ ਕਿ ਰੂਸ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁਲ 20,64,748 ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 35,778 ਲੋਕਾਂ ਦੀ ਮੌਤ ਹੋ ਚੁੱਕੀ ਹੈ।
The post ਪਾਰਟੀ ‘ਚ ਖ਼ਤਮ ਹੋਈ ਸ਼ਰਾਬ ਤਾਂ ਲੋਕਾਂ ਨੇ ਪੀ ਲਿਆ ਸੈਨੇਟਾਈਜ਼ਰ, 7 ਦੀ ਮੌਤ, 2 ਕੌਮਾ ‘ਚ appeared first on D5 News.