ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਦੇ ਸੱਜੇ ਪੈਰ ਦੀਆਂ ਮਾਸ ਪੇਸ਼ੀਆਂ ‘ਚ ਖਿਚਾਅ ਪੈ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਇਡੇਨ ਦਾ ਇਲਾਜ਼ ਕਰ ਰਹੇ ਡਾ. ਕੇਵਿਨ ਓ ਕੋਨੋਰ ਨੇ ਕਿਹਾ,‘ਐਕਸਰਾ ਕਰਵਾਉਣ ‘ਤੇ ਪਤਾ ਲੱਗਾ ਕਿ ਹੱਡੀ ਟੁੱਟੀ ਨਹੀਂ ਹੈ। ਉਨ੍ਹਾਂ ਦੀ ਇੱਕ ਹੋਰ ਜਾਂਚ ਕਰਵਾਈ ਜਾਵੇਗੀ। ਬਾਇਡੇਨ ਦੇ ਸੱਜੇ ਪੈਰ ‘ਚ ਮਾਮੂਲੀ ਫਰੈਕਚਰ ਹੋਇਆ ਹੈ ਅਤੇ ਉਨ੍ਹਾਂ ਨੂੰ ਚੱਲਣ ਲਈ ਹੁਣ ਕਈ ਹਫਤਿਆਂ ਤੱਕ ‘ਵਾਕਿੰਗ ਬੂਟ ਦੀ ਜ਼ਰੂਰਤ ਪਵੇਗੀ।
ਕਿਸਾਨ ਬੀਬੀਆਂ ਨੇ ਕਰਤਾ ਵੱਡਾ ਐਲਾਨ, ਸੁਣ ਥਰ-ਥਰ ਕੰਬੀ ਮੋਦੀ ਸਰਕਾਰ! ਦਿੱਲੀ ਬੈਠੇ ਕਿਸਾਨ ਵੀ ਹੋਏ ਖੁਸ਼!
ਸ਼ਨੀਵਾਰ ਨੂੰ ਆਪਣੇ ਪਾਲਤੂ ਕੁੱਤੇ ‘ਮੇਜਰ’ ਦੇ ਨਾਲ ਖੇਡਦੇ ਸਮੇਂ ਬਾਇਡੇਨ ਦਾ ਪੈਰ ਫਿਸਲ ਗਿਆ ਸੀ ਅਤੇ ਉਨ੍ਹਾਂ ਦੇ ਗਿੱਟੇ ‘ਚ ਮੋਚ ਆ ਗਈ ਸੀ। ਇਸ ਤੋਂ ਬਾਅਦ ਹੱਡੀਆਂ ਦੇ ਮਾਹਰ ਡਾਕਟਰ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ। ਬਾਇਡੇਨ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਦੀ ਉਮਰ 78 ਸਾਲ ਹੈ ਅਤੇ ਉਹ ਇਸ ਅਹੁਦੇ ‘ਤੇ ਵਿਰਾਜਮਾਨ ਹੋਣ ਵਾਲੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਹੋਣਗੇ।
The post ਪਾਲਤੂ ਕੁੱਤੇ ਨਾਲ ਖੇਡਦੇ ਸਮੇਂ ਜ਼ਖਮੀ ਹੋਏ ਬਾਇਡੇਨ appeared first on D5 News.