ਮਾੜੇ ਅਨਸਰਾਂ ਦੁਆਰਾ ਲਗਾਤਾਰ ਪੁਲਸ ਮੁਲਾਜ਼ਮਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਤਾਜਾ ਮਾਮਲਾ ਉਨਟਾਰੀਓ ਦੇ ਹੇਗਰਜ਼ਵਿਲ ਇਲਾਕੇ ਵਿਚ ਕਾਰ ਸਵਾਰ ਦੋ ਜਣਿਆਂ ਨੇ ਇਕ ਪੁਲਿਸ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਅਤੇ ਫਰਾਰ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਲਗਾਤਾਰ ਸ਼ੱਕੀਆਂ ਦੀ ਭਾਲ ਕਰਦੀ ਰਹੀ ਤੇ ਮੰਗਲਵਾਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਗਿਆ।ਸ਼ੱਕੀਆਂ ਵਿਚੋਂ 25 ਸਾਲ ਦੇ ਰੈਂਡਲ ਮਕੈਨਜ਼ੀ ਦੀ ਸ਼ਨਾਖ਼ਤ ਜਨਤਕ ਕੀਤੀ ਗਈ ਹੈ ਪਰ 30 ਸਾਲਾ ਔਰਤ ਬਾਰੇ ਕੁਝ ਨਹੀਂ ਦੱਸਿਆ ਗਿਆ।