ਸਰੀ : ਫਾਈਬਰ ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕਪਾਨੀ ਵੀਰਵਾਰ ਅਕਾਲ ਚਲਾਣਾ ਕਰ ਗਏ। ਨਰਿੰਦਰ ਸਿੰਘ ਕਪਾਨੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਇੱਕ ਸੂਝਵਾਨ ਪ੍ਰੋਫੈਸਰ ਸਨ। ਉਨ੍ਹਾਂ ਵਿਦਵਾਨ ਅਤੇ ਖੌਜਕਰਤਾ ਦੇ ਤੌਰ ‘ਤੇ ਬਹੁਤ ਪ੍ਰਸਿੱਧੀ ਕਮਾਈ ਅਤੇ 100 ਤੋਂ ਵੱਧ ਵਿਗਿਆਨਕ ਪੇਪਰਾਂ ਸਮੇਤ 4 ਕਿਤਾਬਾਂ ਓਪੋਇਲੈਕਟ੍ਰੋਨਿਕਸ ਦੇ ਨਾਲ ਨਾਲ ਉਦਮਸ਼ੀਲਤਾ ਤੇ ਵੀ ਕਈ ਕਿਤਾਬਾਂ ਲਿਖੀਆਂ। ਉਹ ਨੋਬਲ ਪੁਰਸਤਕਾਰ ਦੇ ਦਾਅਵੇਦਾਰ ਵੀ ਮੰਨੇ ਜਾਂਦੇ ਸਨ। ਨਰਿੰਦਰ ਸਿੰਘ ਕਪਾਨੀ ਨੂੰ ਸਿੱਖ ਹੈਰੀਟੇਜ਼ ਮਿਊਜ਼ੀਅਮ ਆਫ਼ ਕੈਨੇਡਾ ਦੀ ਉਸਾਰੀ ਦੇ ਵੀ ਮੌਢੀ ਵਜੋਂ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਦੇ ਦਹਾਕਿਆਂ ਦੀ ਸਿੱਖੀ ਪ੍ਰਤੀ ਸੇਵਾ ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਰਹੇਗੀ।