ਪੰਜਾਬ ਦੀ ਇਸ ਜੇਲ੍ਹ ‘ਚ ਹੋਈ ਕੈਦੀਆਂ ਵਿਚਾਲੇ ਝੜਪ, ਦੰਦਾਂ ਨਾਲ ਕੱਟਿਆ ਕੰਨ

0 minutes, 3 seconds Read

ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ (Central Jail Bathinda) ‘ਚ ਕੈਦੀਆਂ ਵਿਚਾਲੇ ਝੜਪ ਹੋ ਗਈ। ਕੁਝ ਕੈਦੀਆਂ ਨੇ ਮਿਲ ਕੇ ਇੱਕ ਕੈਦੀ ਦੀ ਕੁੱਟਮਾਰ ਕੀਤੀ ਅਤੇ ਇੱਕ ਕੈਦੀ ਨੇ ਆਪਣੇ ਦੰਦਾਂ ਨਾਲ ਉਸਦਾ ਕੰਨ ਕੱਟ ਦਿੱਤਾ, ਜਿਸ ਕਾਰਨ ਉਸਦਾ ਕੰਨ ਅਲੱਗ ਹੋਕੇ ਹੇਠਾਂ ਡਿੱਗ ਗਿਆ।

ਜੇਲ੍ਹ ਪ੍ਰਸ਼ਾਸਨ ਉਕਤ ਕੈਦੀ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਕੰਨ ਦਾ ਆਪ੍ਰੇਸ਼ਨ ਕਰ ਦਿੱਤਾ। ਡਾਕਟਰਾਂ ਨੂੰ ਕੰਨ ਨੂੰ ਜੋੜਨ ਲਈ 25 ਟਾਂਕੇ ਲਗਾਉਣੇ ਪਏ। ਸਿਵਲ ਹਸਪਤਾਲ ਪੁੱਜੇ ਜ਼ਖ਼ਮੀ ਕੈਦੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਨਹੀਂ ਹੈ।

ਉਸ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਫ਼ਰੀਦਕੋਟ ਜਾਂ ਫਿਰੋਜ਼ਪੁਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਉਸ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਉਸ ਦੇ ਲੜਕੇ ਦਾ ਕੰਨ ਬੁਰੀ ਤਰ੍ਹਾਂ ਕੱਟ ਦਿੱਤਾ ਗਿਆ ਸੀ।

The post ਪੰਜਾਬ ਦੀ ਇਸ ਜੇਲ੍ਹ ‘ਚ ਹੋਈ ਕੈਦੀਆਂ ਵਿਚਾਲੇ ਝੜਪ, ਦੰਦਾਂ ਨਾਲ ਕੱਟਿਆ ਕੰਨ appeared first on Chardikla Time TV.

Similar Posts

Leave a Reply

Your email address will not be published. Required fields are marked *