ਚੰਡੀਗੜ੍ਹ: ਕੋਵਿਡ ਨੇ ਪੰਜਾਬ ਯੂਨੀਵਰਸਿਟੀ (Punjab University) (PU) ਵਿੱਚ ਵੀ ਦਸਤਕ ਦੇ ਦਿੱਤੀ ਹੈ। ਪੀ.ਯੂ ਦੇ ਨਾਲ ਹੀ ਸ਼ਹਿਰ ਵਿੱਚ ਕਰੋਨਾ (Corona) ਦੇ 2 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਪੀ.ਯੂ. ਦੇ ਬੁਆਏਜ਼ ਹੋਸਟਲ ਨੰਬਰ 4 ਵਿੱਚ ਇੱਕ ਕੇਸ ਦੀ ਪੁਸ਼ਟੀ ਹੋਈ ਹੈ, ਜਿਸ ਨੂੰ 2 ਜਨਵਰੀ ਤੱਕ ਕੁਆਰੰਟੀਨ ਕੀਤਾ ਗਿਆ ਹੈ।
ਯੂ.ਟੀ. ਪ੍ਰਸ਼ਾਸਨ ਦੇ ਨੋਡਲ ਅਫ਼ਸਰ ਦੀ ਟੀਮ ਦੀਆਂ ਹਦਾਇਤਾਂ ‘ਤੇ ਸੰਪਰਕ ਟਰੇਸਿੰਗ ਅਤੇ ਹੋਮ ਕੁਆਰੰਟੀਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵਾਰਡਨ ਡਾਕਟਰ ਨਵੀਨ ਕੁਮਾਰ ਦੇ ਅਨੁਸਾਰ, ਜੋ ਵਿਦਿਆਰਥੀ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ। ਉਹ ਜਿਓਲੌਜੀ ਡਿਪਾਰਟਮੈਂਟ ਵਿੱਚ ਰਿਸਰਚ ਸਕਾਲਰ ਹੈ। ਉਹ ਹਾਲ ਹੀ ਵਿੱਚ ਨਿਊਯਾਰਕ ਵਿੱਚ ਅਕਾਦਮਿਕ ਕੰਮ ਤੋਂ ਵਾਪਸ ਆਇਆ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਹਨ ਅਤੇ ਸਿਹਤ ਵੀ ਠੀਕ ਹੈ। ਜੀਨੋਮ ਕ੍ਰਮ ਲਈ ਨਮੂਨੇ ਭੇਜੇ ਜਾ ਰਹੇ ਹਨ।
The post ਪੰਜਾਬ ਦੀ ਇਸ ਯੂਨੀਵਰਸਿਟੀ ‘ਚ ਕੋਰੋਨਾ ਨੇ ਦਿੱਤੀ ਦਸਤਕ appeared first on Chardikla Time TV.