ਹੁਸ਼ਿਆਰਪੁਰ: ਤਹਿਸੀਲ ਗੜ੍ਹਸ਼ੰਕਰ (Garhshankar) ਅਧੀਨ ਪੈਂਦੇ ਕਸਬਾ ਪਾਲਦੀ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ (Punjab National Bank) ਨੂੰ ਚੋਰਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਚੋਰਾਂ ਨੇ ਬੈਂਕ ਦੀ ਪਿਛਲੀ ਕੰਧ ਤੋੜ ਕੇ ਬੈਂਕ ਅੰਦਰ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਬਾਹਰੋਂ ਆ ਰਹੇ ਇੱਕ ਵਾਹਨ ਦਾ ਸਾਇਰਨ ਵੱਜਣ ਕਾਰਨ ਚੋਰ ਉਥੋਂ ਫਰਾਰ ਹੋ ਗਏ। ਇਹ ਘਟਨਾ ਤੜਕੇ 2 ਵਜੇ ਦੀ ਦੱਸੀ ਜਾ ਰਹੀ ਹੈ।
ਸਵੇਰੇ ਜਿਵੇਂ ਹੀ ਮਹਿਲਾ ਸਫ਼ਾਈ ਕਰਮਚਾਰੀ ਆਈ ਤਾਂ ਉਸ ਨੇ ਬੈਂਕ ਮੈਨੇਜਰ ਅਤੇ ਹੋਰ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
The post ਪੰਜਾਬ ਦੇ ਇਸ ਬੈਂਕ ‘ਚ ਵਾਪਰੀ ਵੱਡੀ ਵਾਰਦਾਤ appeared first on Chardikla Time TV.