ਔਟਵਾ?: ਕੋਵਿਡ-19 ਵੈਕਸੀਨ ਦੀਆਂ 26,000 ਡੋਜ਼ ਲੈਣ ਲਈ ਫੈਡਰਲ ਸਰਕਾਰ ਨੇ ਐਲੀਲਿਲੀ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਦਾ ਐਲਾਨ ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਅਤੇ ਕਿਹਾ ਕਿ ਫੈਡਰਲ ਸਰਕਾਰ ਵਲੋਂ ਹੋਰ ਵੈਕਸਿਨ ਲੈਣ ਲਈ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਕੈਨੇਡਾ ਸਰਕਾਰ ਕੋਵਿਡ-19 ਦੀ ਵੈਕਸਿਨ ਲੈਣ ਲਈ ਹਰ ਜਿੰਨੀ ਹੋ ਸਕੇ ਪਹੁੰਚ ਯਕੀਨੀ ਬਣਾਉਣਾ ਰਹੀ ਹੈ। ਟਰੂਡੋ ਨੇ ਆਖਿਆ ਕਿ ਕੈਨੇਡਾ ਨੇ ਕਈ ਅਜਿਹੀਆਂ ਕੰਪਨੀਆਂ ਨਾਲ ਡੀਲ ਪਹਿਲਾਂ ਹੀ ਕਰਕੇ ਰੱਖੀ ਹੋਈ ਹੈ ਜਿਹੜੀਆਂ ਸਫਲ ਵੈਕਸੀਨ ਬਣਾ ਚੁੱਕੀਆਂ ਹਨ ਜਾਂ ਬਣਾਉਣ ਦੇ ਕਾਫੀ ਨੇੜੇ ਹਨ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਵੈਕਸੀਨਜ਼ ਨੂੰ ਕੈਨੇਡਾ ਪਹੁੰਚਣ ਲਈ ਅਜੇ ਵੀ ਸਮਾਂ ਲੱਗੇਗਾ। ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ‘ਚ ਕੋਵਿਡ-19 ਵੈਕਸੀਨ ਦੀ ਪਹੁੰਚ ਲਈ ਹੋਰ ਰਹੀ ਦੇਰੀ ਦਾ ਕਾਰਨ ਦੱਸਦਿਆ ਕਿਹਾ ਕਿ ਕੈਨੇਡਾ ‘ਚ ਵੈਕਸੀਨ ਦੇ ਨਿਰਮਾਣ ਦੀ ਘਾਟ ਕਾਰਨ ਸਾਨੂੰ 2021 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਦੋਂ ਕਿ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਤੋਂ ਕਿਤੇ ਪਹਿਲਾਂ ਕੋਵਿਡ-19 ਵੈਕਸੀਨ ਮਿਲ ਜਾਵੇਗੀ।