ਬਠਿੰਡਾ : ਬਠਿੰਡਾ (Bathinda) ਦੇ ਕਸਬਾ ਰਾਮਪੁਰਾ ਫੂਲ (Rampura Phool) ‘ਚ ਇਕ ਲੜਕੀ ‘ਤੇ ਪੈਸੇ ਚੋਰੀ ਕਰਨ ਅਤੇ ਨਸ਼ਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਕੁੜੀ ਨੂੰ ਕਿਵੇਂ ਬੰਨ੍ਹਿਆ ਗਿਆ ਹੈ। ਲੜਕੀ ਨੇ ਪੈਸੇ ਚੋਰੀ ਕਰਕੇ ਘਰ ਦੇ ਬਾਹਰ ਇੱਕ ਇੱਟ ਹੇਠਾਂ ਲੁਕਾ ਦਿੱਤੇ ਸਨ। ਲੋਕਾਂ ਵੱਲੋਂ ਪੁੱਛਣ ‘ਤੇ ਲੜਕੀ ਦੇ ਕਹਿਣ ‘ਤੇ ਉਹ ਵੀ ਬਰਾਮਦ ਕਰ ਲਏ ਗਏ। ਦੂਜੇ ਪਾਸੇ ਰਾਮਪੁਰਾ ਫੂਲ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਲੋਕਾਂ ਨੂੰ ਇਸ ਲੜਕੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਹੈ।
The post ਬਠਿੰਡਾ ‘ਚ ਲੋਕਾਂ ਨੇ ਲੜਕੀ ਨੂੰ ਬੰਨ੍ਹਿਆ, ਨਸ਼ਾ ਕਰਨ ਦੇ ਲਾਏ ਦੋਸ਼ appeared first on Chardikla Time TV.