ਬਹਿਰੀਨ ਦੀ ਸੰਸਦ ਨੇ ਬਲਾਤਕਾਰ ਨਾਲ ਜੁੜੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਜੇਕਰ ਬਲਾਤਕਾਰ ਦਾ ਦੋਸ਼ੀ ਪੀੜਤਾ ਨਾਲ ਵਿਆਹ ਕਰ ਲੈਂਦਾ ਹੈ ਤਾਂ ਵੀ ਉਸ ਦੀ ਸਜ਼ਾ ਮਾਫ ਨਹੀਂ ਕੀਤੀ ਜਾਵੇਗੀ।ਪਹਿਲਾਂ ਕਾਨੂੰਨ ਸੀ ਕਿ ਜੇਕਰ ਬਲਾਤਕਾਰੀ (ਜਾਂ ਦੋਸ਼ੀ) ਨੇ ਪੀੜਤਾ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਜਾਂ ਵਿਆਹ ਕਰ ਲਿਆ ਸੀ ਤਾਂ ਉਸ ਦੀ ਸਜ਼ਾ ਮੁਆਫ ਕਰ ਦਿੱਤੀ ਜਾਂਦੀ ਸੀ। . ਮੰਗਲਵਾਰ ਨੂੰ ਸੰਸਦ ਨੇ ਸਰਬਸੰਮਤੀ ਨਾਲ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ।ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਦੇ ਕਈ ਦੇਸ਼ਾਂ ਵਿੱਚ ਬਲਾਤਕਾਰ ਦੇ ਕਾਨੂੰਨ ਬਦਲੇ ਗਏ ਹਨ। 2017 ਵਿੱਚ, ਲੇਬਨਾਨ ਵਿੱਚ ਇੱਕ ਵੱਡਾ ਅੰਦੋਲਨ ਹੋਇਆ ਸੀ। ਮਹਿਲਾ ਸੰਗਠਨਾਂ ਦੀ ਮੰਗ ਸੀ ਕਿ ਬਲਾਤਕਾਰ ਅਤੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਜਾਵੇ। ਇਹ ਅੰਦੋਲਨ ਕਈ ਮਹੀਨੇ ਚੱਲਿਆ ਅਤੇ ਅੰਤ ਵਿੱਚ ਮਹਿਲਾ ਸੰਗਠਨਾਂ ਦੀ ਜਿੱਤ ਹੋਈ। ਲੇਬਨਾਨ ਵਿੱਚ ਹੁਣ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨ ਸਖ਼ਤ ਕਰ ਦਿੱਤੇ ਗਏ ਹਨ।ਲੇਬਨਾਨ ਤੋਂ ਬਾਅਦ ਜਾਰਡਨ ਅਤੇ ਟਿਊਨੀਸ਼ੀਆ ਵਰਗੇ ਮੁਸਲਿਮ ਦੇਸ਼ਾਂ ਵਿੱਚ ਵੀ ਔਰਤਾਂ ਦੇ ਅਧਿਕਾਰਾਂ ਨਾਲ ਸਬੰਧਤ ਕਾਨੂੰਨੀ ਬਦਲਾਅ ਕੀਤੇ ਗਏ ਹਨ। ਬਹਿਰੀਨ ਦੀ ਤਰਜ਼ ‘ਤੇ ਇੱਥੇ ਵੀ ਬਲਾਤਕਾਰੀ ਪੀੜਤਾ ਨਾਲ ਵਿਆਹ ਕਰਵਾ ਕੇ ਮੁਆਫੀ ਲੈਂਦੇ ਸਨ। ਹੁਣ ਇਹ ਕਾਨੂੰਨ ਰੱਦ ਕਰ ਦਿੱਤੇ ਗਏ ਹਨ।