ਰਾਜਸਥਾਨ : ਰਾਜਸਥਾਨ (Rajasthan) ਦੇ ਪਾਲੀ ਵਿੱਚ ਬਾਂਦਰਾ ਟਰਮਿਨਸ ਜੋਧਪੁਰ ਸੂਰਿਆ ਨਗਰੀ ਐਕਸਪ੍ਰੈਸ (Jodhpur Surya Nagri Express) ਦੀਆਂ ਅੱਠ ਡੱਬੇ ਪਟੜੀ ਤੋਂ ਉਤਰ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ 3.27 ਵਜੇ ਵਾਪਰਿਆ। ਉੱਤਰ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਦੱਸਿਆ ਕਿ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਦਾਰਾ ਸੈਕਸ਼ਨ ‘ਤੇ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ‘ਚ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਉੱਤਰੀ ਪੱਛਮੀ ਰੇਲਵੇ ਦੇ CPRO ਨੇ ਦੱਸਿਆ ਕਿ ਜੋਧਪੁਰ ਤੋਂ ਇੱਕ ਦੁਰਘਟਨਾ ਰਾਹਤ ਰੇਲ ਭੇਜੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਉੱਚ ਅਧਿਕਾਰੀਆਂ ਦੇ ਮੌਕੇ ‘ਤੇ ਪੁੱਜਣ ਦੀ ਉਮੀਦ ਹੈ। ਉੱਤਰ ਪੱਛਮੀ ਰੇਲਵੇ ਦੇ ਜਨਰਲ ਮੈਨੇਜਰ ਆਪਣੇ ਅਧਿਕਾਰੀਆਂ ਦੇ ਨਾਲ ਜੈਪੁਰ ਸਥਿਤ ਹੈੱਡਕੁਆਰਟਰ ਸਥਿਤ ਕੰਟਰੋਲ ਰੂਮ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਰੇਲਵੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ-
ਜੋਧਪੁਰ
0291- 2654979(1072)
0291- 2654993(1072)
0291- 2624125
0291- 2431646
The post ਬਾਂਦਰਾ ਤੋਂ ਜੋਧਪੁਰ ਜਾ ਰਹੀ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ 8 ਡੱਬੇ ਪਟੜੀ ਤੋਂ ਉਤਰੇ appeared first on Chardikla Time TV.