ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ ਅਗਲੇ ਹਫਤੇ ਕੋਰੋਨਾ ਵੈਕਸੀਨ ਦਿੱਤੇ ਜਾਣ ਦੀ ਸੰਭਾਵਨਾ

0 minutes, 3 seconds Read

ਲੰਡਨ : ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਐਲੀਜ਼ਾਬੇਥ ਦੂਜੀ ਅਤੇ ਉਹਨਾਂ ਦੇ 99 ਸਾਲਾ ਪਤੀ ਪ੍ਰਿੰਸ ਫਿਲਿਪ ਨੂੰ ਅਗਲੇ ਹਫਤੇ ਫਾਈਜ਼ਰ ਬਾਇਓਨਟੇਕ ਦੀ ਕੋਰੋਨਾ ਵੈਕਸੀਨ ਦਿੱਤੇ ਜਾਣ ਦੀ ਸੰਭਾਵਨਾ ਹੈ। ਡੇਲੀ ਮੇਲ ਵਿਚ ਐਤਵਾਰ ਨੂੰ ਛਪੀ ਇਕ ਰਿਪੋਰਟ ਦੇ ਮੁਤਾਬਕ, ਮਹਾਰਾਣੀ ਨੂੰ ਵੈਕਸੀਨ ਦੇ ਮਾਮਲੇ ਵਿਚ ਵਿਸ਼ੇਸ਼ ਤਰਜ਼ੀਹ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਵੈਕਸੀਨ ਲਗਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਨੀ ਹੋਵੇਗੀ।

 ਮਹਾਰਾਣੀ ਅਤੇ ਉਹਨਾਂ ਦੇ ਪਤੀ ਨੂੰ ਵੈਕਸੀਨ ਲੱਗਣ ਨਾਲ ਇਸ ਸਬੰਧੀ ਚੱਲ ਰਹੀਆਂ ਗਲਤ ਫਹਿਮੀਆਂ ਨੂੰ ਖਤਮ ਕਰਨ ਵਿਚ ਮਦਦ ਮਿਲੇਗੀ। ਬ੍ਰਿਟੇਨ ਨੇ ਬੁੱਧਵਾਰ ਨੂੰ ਅਮਰੀਕੀ ਫਾਰਮਾਸੂਟੀਕਲ ਦਿੱਗਜ਼ ਫਾਈਜ਼ਰ ਅਤੇ ਜਰਮਨ ਫਰਮ ਬਾਇਓਨਟੇਕ ਵੱਲੋਂ ਉਤਪਾਦਿਤ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ। ਅਜਿਹਾ ਕਰਨ ਵਾਲਾ ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਬ੍ਰਿਟੇਨ ਦੇ ਮੰਤਰੀਆਂ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਅਗਲੇ ਹਫਤੇ ਤੱਕ ਅਮਰੀਕਾ-ਜਰਮਨ ਵੈਕਸੀਨ ਦੀਆਂ 800,000 ਖੁਰਾਕਾਂ ਬ੍ਰਿਟੇਨ ਵਿਚ ਆ ਜਾਣਗੀਆਂ।

The post ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ ਅਗਲੇ ਹਫਤੇ ਕੋਰੋਨਾ ਵੈਕਸੀਨ ਦਿੱਤੇ ਜਾਣ ਦੀ ਸੰਭਾਵਨਾ appeared first on Chardikla Time Tv.

Similar Posts

Leave a Reply

Your email address will not be published. Required fields are marked *