ਸਰੀ : ਭਾਰਤ ਵਿੱਚ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀ ਲੋਕਾਂ ਲਈ ਭਾਰਤੀ ਸੰਵਿਧਾਨ ਵਿੱਚ ਵਿਸ਼ੇਸ਼ ਵਿਵਸਥਾਵਾਂ ਕਰਨ ਵਾਲੇ ਮਹਾਨ ਸਮਾਜਸ਼ਾਸਤਰੀ, ਅਰਥਸ਼ਾਸਤਰੀ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ 13 ਦਸੰਬਰ 2020 ਨੂੰ ਬਾਅਦ ਦੁਪਹਿਰ 4:00 ਵਜੇ 8867-144 ਸਟਰੀਟ ਸਰੀ ਵਿਖੇ ਸ਼ਰਧਾ ਸਹਿਤ ਮਨਾਇਆ ਜਾਵੇਗਾ। ਇਥੇ ਬਾਬਾ ਸਾੁਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਨਾਲ ਵਰਤਮਾਨ ਸਮੇਂ ਵਿੱਚ ਭਾਰਤੀ ਸੰਵਿਧਾਨ ਦੀ ਵਾਸਤਵਿਕ ਸਥਿਤੀ ਤੇ ਵਿਚਾਰ ਕਰਨ ਦੇ ਨਾਲ ਹੀ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ‘ਤੇ ਵੀ ਵਿਸਥਾਰ ਸਹਿਤ ਵਿਚਾਰ ਪੇਸ਼ ਕੀਤੇ ਜਾਣਗੇ। ਕੋਵਿਡ-19 ਪ੍ਰੋਟੋਕੋਲ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਇਹ ਸ਼ਰਧਾਂਜਲੀ ਸਮਾਰੋਹ, ਰੂਪ ਲਾਲ ਗੱਡੂ, ਬਾਲ ਮੁਕੰਦ ਸਿੰਘ, ਸੁਰਿੰਦਰ ਸੰਧੂ, ਹਰਭਜਨ ਮਹੇ, ਜੈ ਰਾਮ ਬੈਂਸ, ਪ੍ਰਿੰਸੀਪਲ ਮਲੂਕ ਚੰਦ ਕਲੇਰ ਅਤੇ ਰਤਨ ਪਾਲ ਵਲੋਂ ਸਾਂਝੇ ਤੌਰ ‘ਤੇ ਉਲੀਕਿਆ ਗਿਆ ਹੈ।