ਜੋਹਾਨਸਬਰਗ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੜਪੋਤੇ ਸਤੀਸ਼ ਧੁਪੇਲੀਆ ਦੀ ਕੋਰੋਨਾ ਸੰਕਰਮਣ ਦੇ ਚੱਲਦਿਆਂ ਦੇਹਾਂਤ ਹੋ ਗਿਆ। 3 ਦਿਨ ਪਹਿਲਾਂ ਹੀ ਉਹ 66 ਸਾਲ ਦੇ ਹੋਏ ਸਨ। ਧੁਪੇਲੀਆ ਦੀ ਭੈਣ ਉਮਾ ਧੁਪੇਲੀਆ ਨੇ ਇੱਕ ਪੋਸਟ ਕਰ ਲਿਖਿਆ, ‘‘ਮੇਰੇ ਪਿਆਰੇ ਭਰਾ ਕਰੀਬ ਇੱਕ ਮਹੀਨੇ ਤੋਂ ਨਿਮੋਨੀਆ ਨਾਲ ਪੀੜਿਤ ਸਨ, ਹਸਪਤਾਲ ‘ਚ ਉਨ੍ਹਾਂ ਨੂੰ ਇੱਕ ਹੋਰ ਸੰਕਰਮਣ ਹੋ ਗਿਆ ਅਤੇ ਇਲਾਜ਼ ਦੇ ਦੌਰਾਨ ਹੀ ਉਹ ਕੋਵਿਡ – 19 ਦੀ ਵੀ ਚਪੇਟ ‘ਚ ਆ ਗਏ।
🔴LIVE |ਕਿਸਾਨਾਂ ਅੱਗੇ ਝੁੱਕੀ ਸਰਕਾਰ, ਭਾਜਪਾ ਲੀਡਰ ਦਾ ਵੱਡਾ ਬਿਆਨ ਕਹਿੰਦਾ ਕਿਸਾਨਾਂ ‘ਤੇ ਪਰਚੇ ਕਰੋ?
ਐਤਵਾਰ ਸ਼ਾਮ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।’’ ਦੱਸ ਦਈਏ ਕਿ ਤਿੰਨੇ ਭੈਣ-ਭਰਾ ਮਣੀਲਾਲ ਗਾਂਧੀ ਦੇ ਵੰਸ਼ਜ ਹਨ, ਜਿਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਦੋ ਦਹਾਕੇ ਬਿਤਾਉਣ ਤੋਂ ਬਾਅਦ ਭਾਰਤ ਪਰਤਣ ਦੇ ਸਮੇਂ ਆਪਣਾ ਕੰਮ ਜਾਰੀ ਰੱਖਣ ਦੇ ਲਈ ਦੱਖਣੀ ਅਫਰੀਕਾ ਵਿਚ ਛੱਡ ਦਿੱਤਾ ਸੀ।
The post ਮਹਾਤਮਾ ਗਾਂਧੀ ਦੇ ਪੜਪੋਤੇ ਸਤੀਸ਼ ਧੁਪੇਲੀਆ ਦਾ ਦੇਹਾਂਤ, ਕੋਰੋਨਾ ਵਾਇਰਸ ਨਾਲ ਸੀ ਸੰਕਰਮਿਤ appeared first on D5 News.