ਲਖਨਊ: ਲਖਨਊ (Lucknow) ‘ਚ ਇਕ 10 ਸਾਲਾ ਬੱਚੇ ਨੇ ਮਾਂ ਦੁਆਰਾ ਮੋਬਾਇਲ ਖੋਹਣ ਅਤੇ ਆਨਲਾਈਨ ਗੇਮ ਖੇਡਣ ਤੋਂ ਰੋਕਣ ‘ਤੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸੋਮਵਾਰ ਦੇਰ ਸ਼ਾਮ ਹੁਸੈਨਗੰਜ ਇਲਾਕੇ ਦੇ ਚਿਤਵਾਪੁਰ ‘ਚ ਵਾਪਰੀ। ਪਰਿਵਾਰਕ ਮੈਬਰਾਂ ਮੁਤਾਬਕ ਲੜਕੇ ਨੇ ਕੁਝ ਦਿਨਾਂ ਤੋਂ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਉਹ ਘਰ ਰਹਿ ਕੇ ਫੋਨ ‘ਤੇ ਗੇਮਾਂ ਖੇਡਦਾ ਰਹਿੰਦਾ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ।
ਲੜਕੇ ਦੀ ਮਾਂ ਨੇ ਸੋਮਵਾਰ ਨੂੰ ਗੇਮ ਖੇਡਣ ਲਈ ਉਸ ਨੂੰ ਝਿੜਕਿਆ ਅਤੇ ਉਸ ਦਾ ਫੋਨ ਖੋਹ ਲਿਆ। ਇਸ ਤੋਂ ਬਾਅਦ ਲੜਕੇ ਨੇ ਆਪਣੀ ਭੈਣ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਲਿਆ। ਕੁਝ ਸਮੇਂ ਬਾਅਦ ਜਦੋਂ ਰਿਸ਼ਤੇਦਾਰਾਂ ਨੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਰਿਸ਼ਤੇਦਾਰਾਂ ਨੇ ਦਰਵਾਜ਼ਾ ਤੋੜਿਆ ਤਾਂ ਉਸ ਨੂੰ ਲਟਕਦਾ ਦੇਖਿਆ। ਡੀਸੀਪੀ ਸੈਂਟਰਲ ਜ਼ੋਨ ਅਪਰਨਾ ਰਜਤ ਨੇ ਕਿਹਾ, ‘ਮਾਂ ਨੇ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਅਗਲੇਰੀ ਜਾਂਚ ਜਾਰੀ ਹੈ।”
The post ਮਾਂ ਦੇ ਮੋਬਾਈਲ ‘ਤੇ ਗੇਮ ਖੇਡਣ ਤੋਂ ਰੋਕਣ ‘ਤੇ 10 ਸਾਲਾ ਬੱਚੇ ਨੇ ਚੁੱਕਿਆ ਖੌਫਨਾਕ ਕਦਮ appeared first on Chardikla Time TV.