ਰਾਜਸਥਾਨ : ਰਾਜਸਥਾਨ (Rajasthan) ਵਿੱਚ ਸੀਕਰ ਜ਼ਿਲ੍ਹੇ (Sikar district) ਦੇ ਖੰਡੇਲਾ ਥਾਣਾ ਖੇਤਰ ਵਿੱਚ ਪਿਕਅੱਪ ਦੇ ਮੋਟਰਸਾਇਕਲ ਨਾਲ ਟਕਰਾਉਣ ਦੇ ਬਾਅਦ ਅੱਜ 11 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਇਹ ਲੋਕ ਜੈਪੁਰ ਜ਼ਿਲ੍ਹੇ ਦੇ ਚੌਮੂ ਖੇਤਰ ਦੇ ਸਮੋਦ ਤੋਂ ਸੀਕਰ ਜ਼ਿਲੇ ਦੇ ਖੰਡੇਲਾ ਵਿਖੇ ਗਣੇਸ਼ਧਾਮ ਦੇ ਦਰਸ਼ਨਾਂ ਲਈ ਪਿਕਅਪ ‘ਤੇ ਆ ਰਹੇ ਸਨ ਜਦੋਂ ਉਨ੍ਹਾਂ ਦੀ ਪਿਕਅੱਪ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਇਕ ਬੋਰਿੰਗ ਮਸ਼ੀਨ ਟਰੱਕ ‘ਚ ਜਾ ਫੱਸੀ। ਹਾਦਸੇ ‘ਚ ਮੋਟਰਸਾਈਕਲ ‘ਤੇ ਸਵਾਰ ਪਤੀ-ਪਤਨੀ ਅਤੇ ਪਿਕਅੱਪ ਸਵਾਰ ਲੋਕਾਂ ਸਮੇਤ 11 ਦੀ ਮੌਤ ਹੋ ਗਈ। ਹਾਦਸੇ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਪਲਸਨਾ ਦੇ ਹਸਪਤਾਲ ਪਹੁੰਚਾਇਆ।
ਰਾਜਪਾਲ ਕਲਰਾਜ ਮਿਸ਼ਰਾ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ। ਗਹਿਲੋਤ ਨੇ ਕਿਹਾ ਕਿ ਸੀਕਰ ਦੇ ਖੰਡੇਲਾ ਇਲਾਕੇ ‘ਚ ਪਲਸਾਨਾ-ਖੰਡੇਲਾ ਰੋਡ ‘ਤੇ ਹੋਏ ਸੜਕ ਹਾਦਸੇ ‘ਚ ਕਈ ਲੋਕਾਂ ਦੀ ਮੌਤ ਬਹੁਤ ਦੁਖਦ ਹੈ। ਬਿਰਲਾ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸੀਕਰ ‘ਚ ਹੋਏ ਭਿਆਨਕ ਸੜਕ ਹਾਦਸੇ ‘ਚ ਕਈ ਲੋਕਾਂ ਦੀ ਮੌਤ ਦਿਲ ਕੰਬਾਊ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖ਼ਸ਼ੇ।
The post ਰਾਜਸਥਾਨ ‘ਚ ਵਾਪਰਿਆ ਵੱਡਾ ਸੜਕ ਹਾਦਸਾ, 11 ਲੋਕਾਂ ਦੀ ਮੌਤ appeared first on Chardikla Time TV.