ਨਵੀਂ ਦਿੱਲੀ : ਫੁੱਟਬਾਲ ਦੇ ਮਹਾਨ ਖਿਡਾਰੀ ਕਹੇ ਜਾਣ ਵਾਲੇ ਲਿਓਨਲ ਮੇਸੀ (Lionel Messi) ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਦੀ ਬੇਟੀ ਨੂੰ ਆਪਣੀ ਹਸਤਾਖਰਿਤ ਜਰਸੀ ਭੇਂਟ ਕੀਤੀ ਹੈ। ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਜ਼ੀਵਾ ਧੋਨੀ ਦੀ ਜਰਸੀ ਪਹਿਨੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਜਰਸੀ ‘ਤੇ ਮੇਸੀ ਦੇ ਦਸਤਖਤ ਹਨ ਅਤੇ ਨਾਲ ਹੀ ਲਿਖਿਆ ਹੈ- PARA ZIVA ਯਾਨੀ ਜ਼ੀਵਾ ਲਈ ਹੈ। ਇਸ ਦਾ ਕੈਪਸ਼ਨ ਦਿੰਦੇ ਹੋਏ ਸਾਕਸ਼ੀ ਨੇ ਲਿਖਿਆ- “Like father, like daughter! “। ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਇਹ ਉਸਨੂੰ ਮੇਸੀ ਦੁਆਰਾ ਭੇਜਿਆ ਗਿਆ ਸੀ ਜਾਂ ਮੁਲਾਕਾਤ ਦੌਰਾਨ ਦਿੱਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਮੇਸੀ ਦੀ ਟੀਮ ਅਰਜਨਟੀਨਾ ਨੇ 2022 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਅਰਜਨਟੀਨਾ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੂੰ 4-2 ਨਾਲ ਹਰਾਇਆ। ਇਸ ਵਿਸ਼ਵ ਕੱਪ ਵਿੱਚ ਮੇਸੀ ਨੇ ਸੱਤ ਗੋਲ ਕੀਤੇ ਹਨ। ਇਹ ਮੇਸੀ ਦਾ ਪਹਿਲਾ ਵਿਸ਼ਵ ਕੱਪ ਖਿਤਾਬ ਹੈ।
The post ਲਿਓਨਲ ਮੇਸੀ ਨੇ ਧੋਨੀ ਦੀ ਧੀ ਜ਼ੀਵਾ ਲਈ ਭੇਜਿਆ ਸ਼ਾਨਦਾਰ ਤੋਹਫ਼ਾ appeared first on Chardikla Time TV.