ਪਟਿਆਲਾ : ਸੂਬੇ ਅੰਦਰ ਵਿਛਾਏ ਟੋਲ ਪਲਾਜ਼ਿਆਂ ਦੇ ਜਾਲ ਤੋਂ ਲੋਕਾਂ ਨੂੰ ਆਜ਼ਾਦੀ ਮਿਲਣੀ ਹੈ ਕਿਉਂਕਿ ਸਟੇਟ ਹਾਈਵੇਅ ਨੰਬਰ-10 (State Highway No-10) ਸਮਾਣਾ-ਪਟਿਆਲਾ ਰੋਡ (Samana-Patiala Road) ‘ਤੇ ਪਿੰਡ ਚੁਪਕੀ ਨੇੜੇ 2005 ਦੌਰਾਨ ਲਗਾਏ ਗਏ ਟੋਲ ਪਲਾਜ਼ੇ (toll plaza) ਦੀ ਮਿਆਦ 31 ਮਾਰਚ 2022 ਨੂੰ ਖਤਮ ਹੋ ਗਈ ਸੀ, ਜਿਸ ਤੋਂ ਬਾਅਦ ਟੋਲ ਕੰਪਨੀ ਨੇ ਅਦਾਲਤ ਵਿੱਚ ਹੋਰ ਮਿਆਦ ਵਧਾਉਣ ਦੀ ਮੰਗ ਕੀਤੀ ਸੀ।
ਪਰ ਲੋਕ ਨਿਰਮਾਣ ਵਿਭਾਗ ਨੇ ਅਦਾਲਤ ਵਿੱਚ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਟੋਲ ਦੀ ਮਿਆਦ ਨਹੀਂ ਵਧਾਈ ਜਾਂਦੀ, ਉਦੋਂ ਤੱਕ ਟੋਲ ਪਲਾਜ਼ਾ ਤੋਂ ਵਸੂਲੀ ਜਾਣ ਵਾਲੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਾਵੇਗੀ। ਜਦੋਂਕਿ ਹੁਣ ਕੰਪਨੀ ਵੱਲੋਂ ਇਕੱਠੀ ਕੀਤੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਾਣੀ ਸ਼ੁਰੂ ਹੋ ਗਈ ਹੈ। ਪਰ ਉਕਤ ਟੋਲ ਪਲਾਜ਼ਾ ‘ਤੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਦੇਖਦੇ ਹੋਏ ਹੁਣ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਜਲਦ ਹੀ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਆਪਣੀ ਪਟਿਆਲਾ ਫੇਰੀ ਦੌਰਾਨ ਸੀ.ਐਮ. ਮਾਨ ਨੇ ਸੰਕੇਤ ਦਿੱਤਾ ਹੈ ਕਿ ਉਕਤ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਜਲਦੀ ਹੀ ਟੋਲ ਤੋਂ ਮੁਕਤ ਕਰ ਦਿੱਤਾ ਜਾਵੇਗਾ।
The post ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਜਲਦ ਹੀ ਬੰਦ ਹੋਵੇਗਾ ਪੰਜਾਬ ਦਾ ਇਹ ਟੋਲ ਪਲਾਜ਼ਾ appeared first on Chardikla Time TV.