ਗੁਰਦਾਸਪੁਰ : ਸਰਹੱਦ ਪਾਰ ਪਾਕਿਸਤਾਨ (Pakistan across the border) ਦੇ ਇਕ ਪਹਾੜੀ ਇਲਾਕੇ ‘ਚ ਇਕ ਅਧਿਆਪਕ ਦੀ ਬਿਨਾਂ ਸਿਰ ਦੀ ਲਾਸ਼ ਮਿਲਣ ਦੀ ਸੂਚਨਾ ਹੈ। ਸੂਤਰਾਂ ਮੁਤਾਬਕ ਮ੍ਰਿਤਕ ਮੁਹੰਮਦ ਨੂਰ ਤਾਜੋਰੀ ਕਸਬੇ ਦੇ ਇਕ ਮਦਰੱਸੇ ‘ਚ ਲੜਕੀਆਂ ਨੂੰ ਧਾਰਮਿਕ ਸਿੱਖਿਆ ਦਿੰਦਾ ਸੀ। ਮ੍ਰਿਤਕ ਦੇ ਖ਼ਿਲਾਫ਼ ਕੁਝ ਮਹੀਨੇ ਪਹਿਲਾਂ ਮਦਰੱਸੇ ‘ਚ ਆਈਆਂ ਵਿਦਿਆਰਥਣਾਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਤਹਿਤ ਜਾਂਚ ਚੱਲ ਰਹੀ ਸੀ।
ਲੜਕੀਆਂ ਨੇ ਉਕਤ ਅਧਿਆਪਕ ਖ਼ਿਲਾਫ਼ ਮਦਰੱਸੇ ਦੇ ਪ੍ਰਬੰਧਕਾਂ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਮਦਰੱਸੇ ‘ਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਪੁੱਛਗਿੱਛ ਦੌਰਾਨ ਲੜਕੀਆਂ ਨੇ ਦੱਸਿਆ ਕਿ ਮੁਹੰਮਦ ਨੂਰ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਬਹਾਨੇ ਆਪਣੇ ਕਮਰੇ ‘ਚ ਬੁਲਾ ਕੇ ਉਨ੍ਹਾਂ ਨਾਲ ਛੇੜਛਾੜ ਕਰਦਾ ਸੀ ਪਰ ਬੀਤੇ ਦਿਨ ਉਸ ਦੀ ਬਿਨਾਂ ਸਿਰ ਦੀ ਲਾਸ਼ ਮਿਲਣ ‘ਤੇ ਇਲਾਕੇ ‘ਚ ਹੜਕੰਪ ਮਚ ਗਿਆ। ਉਸ ਦੇ ਭਰਾ ਅੱਲਾ ਨੂਰ ਖਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਘਰ ਤੋਂ ਬਾਜ਼ਾਰ ਗਿਆ ਸੀ ਅਤੇ ਵਾਪਸ ਨਹੀਂ ਆਇਆ। ਉਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਜਿਨ੍ਹਾਂ ਲੜਕੀਆਂ ਨੇ ਮੁਹੰਮਦ ਨੂਰ ਵਿਰੁੱਧ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਸੀ, ਉਨ੍ਹਾਂ ਨੇ ਹੀ ਮੁਹੰਮਦ ਨੂਰ ਦਾ ਕਤਲ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਦਾ ਕਤਲ, ਮਿਲੀ ਲਾਸ਼ appeared first on Chardikla Time TV.