ਫਲੋਰਿਡਾ ਦੇ ਪੈਨਹੈਂਡਲ ‘ਚ ਕ੍ਰਿਸਮਸ ਦੀ ਸ਼ਾਮ ਨੂੰ ਵਾਰੰਟ ਦੇਣ ਗਏ ਡਿਪਟੀ ਸ਼ੈਰਿਫ ਦਾ ਇਕ ਵਿਅਕਤੀ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।ਟਿਮੋਥੀ ਪ੍ਰਾਈਸ-ਵਿਲੀਅਮਜ਼ ‘ਤੇ ਸ਼ਨੀਵਾਰ ਨੂੰ ਫੋਰਟ ਵਾਲਟਨ ਬੀਚ ‘ਤੇ ਡਿਪਟੀ ਸ਼ੈਰਿਫ ਕਾਰਪੋਰਲ ਰੇ ਹੈਮਿਲਟਨ ਦਾ ਕਤਲ ਕਰਨ ਦਾ ਦੋਸ਼ ਲਾਇਆ ਗਿਆ ਹੈ। ਓਕਾਲੂਸਾ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਾਈਸ-ਵਿਲੀਅਮਜ਼ ਨੇ ਹੈਮਿਲਟਨ ‘ਤੇ ਘਰ ਦੇ ਅੰਦਰੋਂ ਗੋਲ਼ੀਬਾਰੀ ਕੀਤੀ, ਜਦੋਂ ਉਹ ਘਰੇਲੂ ਹਿੰਸਾ ਦੇ ਇਕ ਕੇਸ ‘ਚ ਵਾਰੰਟ ਦੀ ਤਾਮੀਲ ਕਰਨ ਗਿਆ ਸੀ।ਹੈਮਿਲਟਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ