ਸਿੱਖ ਕਾਮਿਆਂ ਨੂੰ ਹੈਲਮਟ ਨਿਯਮਾਂ ‘ਚ ਛੋਟ ਨਹੀਂ-ਕੈਨੇਡੀਅਨ ਅਦਾਲਤ

0 minutes, 1 second Read

sikhਟੋਰਾਂਟੋ, 23 ਸਤੰਬਰ (ਏਜੰਸੀ)-ਅੱਜ ਕੈਨੇਡੀਅਨ ਅਦਾਲਤ ਨੇ 10 ਸਾਲ ਪੁਰਾਣੇ ਇਕ ਮਾਮਲੇ ‘ਤੇ ਫ਼ੈਸਲਾ ਦਿੰਦੇ ਹੋਏ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ ‘ਤੇ ਹੈਲਮਟ ਪਾ ਕੇ ਜਾਣ ਦਾ ਹੁਕਮ ਸੁਣਾਇਆ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਵੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ | ਤਿੰਨ ਸਿੱਖ ਜੋ ਕਿ ਮੋਂਟਰੀਅਲ ਬੰਦਰਗਾਹ ‘ਤੇ ਕੰਟੇਨਰ ਟਰੱਕ ਚਲਾਉਂਦੇ ਹਨ ਨੇ ਅਪੀਲ ਕੀਤੀ ਸੀ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਹੈਲਮਟ ਦੀ ਬਜਾਏ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇ | ਆਪਣੇ ਹੁਕਮਾਂ ਵਿਚ ਕਿਊਬੇਕ ਸੁਪੀਰੀਅਰ ਅਦਾਲਤ ਦੇ ਜੱਜ ਆਂਦਰੇ ਪ੍ਰੋਵੋਸਟ ਨੇ ਬੰਦਰਗਾਹ ਦੇ ਨਿਯਮਾਂ ਨੂੰ ਸਹੀ ਠਹਿਰਾਇਆ ਕਿਉਂਕਿ ਹੈਲਮਟ ਕਾਮਿਆਂ ਨੂੰ ਸਿਰ ‘ਚ ਸੱਟ ਤੋਂ ਬਚਾਉਂਦੇ ਹਨ | ਜ਼ਿਕਰਯੋਗ ਹੈ ਕਿ ਸਾਲ 2006 ਵਿਚ ਇਨ੍ਹਾਂ ਸਿੱਖ ਡਰਾਈਵਰਾਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਧਾਰਮਿਕ ਭੇਦਭਾਵ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਹੈਲਮਟ ਪਹਿਨਣ ਤੋਂ ਬਿਨ੍ਹਾਂ ਬੰਦਰਗਾਹ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ | ਇਥੇ ਸਾਲ 2005 ਵਿਚ ਨਵੇਂ ਸੁਰੱਖਿਆ ਨਿਯਮ ਲਾਗੂ ਕੀਤੇ ਗਏ ਸਨ | ਇਨ੍ਹਾਂ ਸਿੱਖ ਕਾਮਿਆਂ ਦੇ ਵਕੀਲ ਨੇ ਕਿਹਾ ਕਿ ਇਹ ਫ਼ੈਸਲਾ ਨਿਰਾਸ਼ ਕਰਨ ਵਾਲਾ ਹੈ | ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਸਿੱਖ ਕਾਮਿਆਂ ਨੂੰ ਫਿਰ ਮਿਲਣਗੇ ਤਾਂ ਕਿ ਫ਼ੈਸਲੇ ਿਖ਼ਲਾਫ਼ ਅਪੀਲ ਕੀਤੀ ਜਾ ਸਕੇ |


Source link

Similar Posts

Leave a Reply

Your email address will not be published. Required fields are marked *