ਚੰਡੀਗੜ੍ਹ : ਪੰਜਾਬ ਪਾਵਰਕਾਮ ਦਫਤਰ ਤੋਂ ਰਿਹਾਇਸ਼ੀ ਕਲੋਨੀਆਂ, ਬਿਲਡਿੰਗ ਕੰਪਲੈਕਸਾਂ, ਸ਼ਾਪਿੰਗ ਮਾਲਾਂ, ਵਪਾਰਕ ਅਤੇ ਉਦਯੋਗਿਕ ਕੰਪਲੈਕਸਾਂ ਲਈ ਇਲੈਕਟ੍ਰਿਕ ਸਕੀਮ ਤਹਿਤ ਮਨਜ਼ੂਰੀ ਲਈ ਪਾਵਰਕਾਮ ਤੋਂ ਐਨ.ਓ.ਸੀ. ਪ੍ਰਾਪਤ ਕਰਨਾ ਆਸਾਨ ਹੋ ਗਿਆ ਹੈ। ਇਸ ਕੰਮ ਲਈ ਹੁਣ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਹੈ। ਹੁਣ ਤੱਕ ਸਮੁੱਚੇ ਪੰਜਾਬ ਵਿੱਚ ਉਪਰੋਕਤ ਸਾਰੀਆਂ ਇਮਾਰਤਾਂ, ਕਲੋਨੀਆਂ ਜਾਂ ਕੰਪਲੈਕਸਾਂ ਨੂੰ ਐਨ.ਓ.ਸੀ. ਜਾਰੀ ਕਰਨ ਦੀ ਜ਼ਿੰਮੇਵਾਰੀ ਚੀਫ ਇੰਜੀਨੀਅਰ ਕਮਰਸ਼ੀਅਲ ਕੋਲ ਸੀ।
ਪਾਵਰਕਾਮ ਮੈਨੇਜਮੈਂਟ ਨੇ ਕੰਮ ਦੀ ਕੁਸ਼ਲਤਾ ਨੂੰ ਵਧਾਉਣ ਲਈ 1 ਜਨਵਰੀ ਭਾਵ ਨਵੇਂ ਸਾਲ ਨੂੰ ਇਸ ਕੰਮ ਲਈ ਅਧਿਕਾਰੀਆਂ ਦੀਆਂ ਸ਼ਕਤੀਆਂ ਦੀ ਵੰਡ ਕੀਤੀ ਹੈ। ਜੇਕਰ ਪ੍ਰਾਜੈਕਟ ਦੀ ਸੰਭਾਵੀ ਪਾਵਰ 2000 ਕਿੱਲੋਵਾਟ ਹੈ, ਤਾਂ ਇਸ ਲਈ ਸਬੰਧਿਤ ਸਰਕਲ ਦਾ ਐੱਸ. ਸੀ. ਅਧਿਕਾਰਤ ਹੋਵੇਗਾ। ਇਸ ਤੋਂ ਇਲਾਵਾ 2000 ਤੋਂ 4000 ਕਿੱਲੋਵਾਟ ਤੱਕ ਦੇ ਸੰਭਾਵੀ ਬਿਜਲੀ ਲੋਡ ਦੀ ਪ੍ਰਵਾਨਗੀ ਸਬੰਧਿਤ ਸਰਕਲ ਦੇ ਮੁੱਖ ਇੰਜੀਨੀਅਰ ਹੀ ਦੇ ਸਕਣਗੇ। ਹੁਣ ਸਿਰਫ਼ 4000 ਕਿੱਲੋਵਾਟ ਸੰਭਾਵੀ ਬਿਜਲੀ ਲੋਡ ਨਾਲ ਸਬੰਧਿਤ ਕੇਸ ਮਨਜ਼ੂਰੀ ਲਈ ਚੀਫ਼ ਇੰਜੀਨੀਅਰ ਕਮਰਸ਼ੀਅਲ ਕੋਲ ਆਉਣਗੇ।
The post ਹੁਣ ਪਾਵਰਕੌਮ ਤੋਂ NOC ਲੈਣਾ ਹੋਇਆ ਆਸਾਨ appeared first on Chardikla Time TV.