ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਕਹਿੰਦੇ ਨੇ ਅਪਰਾਧ ਛੋਟਾ ਹੋਵੇ ਜਾਂ ਬੜਾ ਦੋਸ਼ੀ ਸਾਬਿਤ ਹੋਇਆ ਵਿਅਕਤੀ ਅਪਰਾਧੀ ਦੀ ਸ਼੍ਰੇਣੀ ਵਿਚ ਆ ਹੀ ਜਾਂਦਾ ਹੈ, ਜਾਂ ਫਿਰ ਅਪਰਾਧ ਦੀ ਸ਼੍ਰੇਣੀ ਮੁਤਾਬਿਕ ਕਾਨੂੰਨੀ ਤਰੀਕੇ ਨਾਲ ਅਜਿਹਾ ਧੱਬਾ ਲਗਾਉਣ ਤੋਂ ਬਚ ਜਾਂਦਾ ਹੈ। ਪਰ ਇਹ ਅਪਰਾਧ ਉਸਦੇ ਜੀਵਨ ਚਰਿੱਤਰ ਦੇ ਕੋਰੇ ਵਰਕੇ ਉਤੇ ਕਾਲੇ ਅੱਖਰਾਂ ਵਿਚ ਉਕਰਿਆ ਜਾਂਦਾ ਹੈ। ਵਿਦੇਸ਼ ਦੇ ਵਿਚ ਲੋਕ ਕਿਰਤ-ਕਮਾਈ ਕਰਨ ਆਉਂਦੇ ਹਨ ਅਤੇ ਰੈਜੀਡੈਂਸੀ ਲੈਣ ਜਾਂ ਸਿਟੀਜ਼ਨਸ਼ਿਪ ਲੈਣ ਤੱਕ ਬਹੁਤ ਵਧੀਆ ਜੀਵਨ ਬਤੀਤ ਵੀ ਕਰਦੇ ਹਨ। ਪਰ ਕਈ ਪ੍ਰਸਥਿਤੀਆਂ ਦੇ ਵਿਚ ਉਹ ਜਾਣੇ-ਅਣਜਾਣੇ ਛੋਟੇ-ਵੱਡੇ ਅਪਰਾਧ ਕਰਕੇ ਜ਼ੇਲ੍ਹ ਦੀ ਸਜ਼ਾ ਤੱਕ ਪਹੁੰਚ ਜਾਂਦੇ ਹਨ। ਜ਼ੇਲ੍ਹਾਂ ਸੁਧਾਰ ਘਰ ਤਾਂ ਹੁੰਦੀਆਂ ਹਨ ਪਰ ਜੀਵਨ ਦੇ ਕਿੰਨੇ ਸਾਲ ਉਹ ਜ਼ੇਲ੍ਹ ਤੋਂ ਬਾਹਰ ਆ ਕੇ ਆਪਣੀ ਸੋਧ ਕਰਕੇ ਜੀਉਣਗੇ, ਜ਼ੇਲ੍ਹ ਦੀ ਸਜ਼ਾ ਉਤੇ ਨਿਰਭਰ ਕਰਦਾ ਹੈ। ਜ਼ੇਲ੍ਹ ਵਿਭਾਗ ਦੇ ਨਾਲ ‘ਆਫੀਸ਼ੀਅਲ ਇਨਫਰਮੇਸ਼ਨ ਐਕਟ 1982’ ਦੇ ਤਹਿਤ ਰਾਬਤਾ ਕਾਇਮ ਕਰਕੇ ਕੁਝ ਤੱਤ ਇਕੱਤਰ ਕੀਤੇ ਹਨ ਜੋ ਕਿ ਭਾਰਤੀ ਮੂਲ ਦੇ ਲੋਕਾਂ ਦਾ ਚੰਗੇ ਸ਼ਹਿਰੀ ਹੋਣ ਵਾਲਾ ਚਮਕਦਾ ਪਾਸਾ ਧੁੰਦਲਾ ਵੀ ਕਰਦੇ ਨਜ਼ਰ ਆਉਂਦੇ ਹਨ।
ਜਜ਼ਬਾਤੀ ਹੋਇਆ ਸੁਖਬੀਰ ਬਾਦਲ, ‘ਆਪ’ ਦੇ ਕੱਲੇ-ਕੱਲੇ ਲੀਡਰ ਦੀ ਬਣਾਈ ਰੇਲ, CM ਮਾਨ ਨੂੰ ਕਿਹਾ ਕੇਜਰੀਵਾਲ ਦਾ …..
31 ਮਾਰਚ 2023 ਤੱਕ ਜੇਲ੍ਹਾਂ ਵਿਚ: ਇਸ ਵੇਲੇ 11 ਭਾਰਤੀ ਮੂਲ ਦੇ, ਪਰ ਨਿਊਜ਼ੀਲੈਂਡ ਦੇ ਨਾਗਰਿਕ ਬਣ ਚੁੱਕੇ ਲੋਕ ਜ਼ੇਲ੍ਹਾਂ ਵਿਚ ਹਨ, 63 ਲੋਕ ਜੋ ਭਾਰਤੀ ਮੂਲ ਦੇ ਹਨ, ਉਹ ਵੀ ਜ਼ੇਲ੍ਹਾਂ ਵਿਚ ਬੰਦ ਹਨ ਅਤੇ 44 ਲੋਕ ਫੀਜ਼ੀਅਨ ਭਾਰਤੀ ਲੋਕ ਵੀ ਜ਼ੇਲ੍ਹ ਵਿਚ ਹਨ। ਜੀਵਨ ਭਰ ਲਈ ਜ਼ੇਲ੍ਹਾਂ ਵਿਚ: ਇਸ ਵੇਲੇ 2 ਭਾਰਤੀ ਪਰ ਨਿਊਜ਼ੀਲੈਂਡ ਨਾਗਰਿਕ ਜੀਵਨ ਭਰ ਲਈ ਜ਼ੇਲ੍ਹ ਵਿਚ ਹਨ, 10 ਲੋਕ ਜਿਹੜੇ ਭਾਰਤੀ ਕੌਮੀਅਤ ਰੱਖਦੇ ਹਨ, ਉਹ ਜੀਵਨ ਭਰ ਵਿਚ ਜ਼ੇਲ੍ਹ ਵਿਚ ਹਨ ਅਤੇ 8 ਲੋਕ ਫੀਜ਼ੀਅਨ-ਭਾਰਤੀ ਜੀਵਨ ਭਰ ਲਈ ਜੇਲ੍ਹ ਵਿਚ ਹਨ। ਇਕ ਹੋਰ ਫੀਜ਼ੀਅਨ ਭਾਰਤੀ ਦੀ ਸਜ਼ਾ ਜੀਵਨ ਭਰ ਤੋਂ ਬਦਲੀ ਹੋ ਸਕਦੀ ਹੈ।
Sandeep Breta ਬਾਰੇ SSP ਦਾ ਖੁਲਾਸਾ, Bargari Beadbi ਮਾਮਲੇ ‘ਚ ਵੱਡੀ ਅਪਡੇਟ | D5 Channel Punjabi
ਕਿੰਨੀ-ਕਿੰਨੀ ਉਮਰ ਦੇ ਭਾਰਤੀ ਜ਼ੇਲ੍ਹਾਂ ਵਿਚ ਹਨ? ਅਤੇ ਕਿਹੜੇ-ਕਿਹੜੇ ਅਪਰਾਧਾਂ ਦੇ ਲਈ ਅੰਦਰ ਹਨ? ਉਪਰ ਦਿੱਤੇ ਚਾਰਟ ਦੇ ਵਿਚ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿੰਘ ਅਤੇ ਕੌਰ ਨਾਂਅ ਵਾਲੇ ਵੀ ਇਨ੍ਹਾਂ ਕੈਦੀਆਂ ਦੀ ਸੂਚੀ ਵਿਚ ਸ਼ਾਮਿਲ ਹਨ। ਇਸ ਤੋਂ ਪਹਿਲਾਂ 2019 ਦੇ ਵਿਚ ਵੀ ਇਸ ਪੱਤਰਕਾਰ ਵੱਲੋਂ ਅਜਿਹੀ ਇਕ ਰਿਪੋਰਟ ਪੇਸ਼ ਕੀਤੀ ਗਈ ਸੀ ਜੋ ਕਿ ਦਸਦੀ ਸੀ ਕਿ ਉਸ ਵੇਲੇ ਤੱਕ 250 ਭਾਰਤੀ ਮੂਲ ਦੇ ਲੋਕ ਆਪਣੀਆਂ ਸਜ਼ਾਵਾਂ ਜਾਂ ਤਾਂ ਪੂਰੀ ਕਰ ਚੁੱਕੇ ਹਨ ਜਾਂ ਕਰ ਰਹੇ ਹਨ।