ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਚਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਦੀ ਨਜ਼ਰਾਂ ਦਿੱਲੀ ਵਿਚ ਕੇਂਦਰ ਸਰਕਾਰ ਅਤੇ ਜੱਥੇਬੰਦੀਆਂ ਦੀ ਮੀਟਿੰਗ ‘ਤੇ ਲੱਗੀਆਂ ਰਹੀਆਂ। ਸਭ ਦੇ ਮਨ ਵਿਚ ਇੱਕ ਹੀ ਸਵਾਲ ਸੀ ਕਿ ਚੰਗੀ ਖ਼ਬਰ ਮਿਲੇਗੀ ਕਿ ਨਹੀਂ। ਬਹਾਦਰਗੜ੍ਹ ਦੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਕਿਸਾਨਾਂ ਦਾ ਸੈਲਾਬ ਦੇਖ ਕੇ ਅਜਿਹਾ ਲੱਗਦਾ ਹੈ ਕਿ ਦਿੱਲੀ ਦੇ ਬਾਰਡਰ ‘ਤੇ ਮਿੰਨੀ ਪੰਜਾਬ ਵਸ ਗਿਆ ਹੈ। ਬਹਾਦਰਗੜ੍ਹ ਦੀ ਮੈਟਰੋ ਲਾਈਨ ਦੇ ਨਾਲ ਲੱਗਦੀ ਸੜਕਾਂ ‘ਤੇ ਟਰੈਕਟਰ ਟਰਾਲੀਆਂ ਦੀ ਕਰੀਬ 26 ਕਿਲੋਮੀਟਰ ਲੰਬੀ ਲਾਈਨਾਂ ਲੱਗੀਆਂ ਹਨ। ਬਜ਼ਾਰਾਂ ਵਿਚ ਹਰ ਸੜਕ ਅਤੇ ਗਲੀ ਵਿਚ ਝੰਡੇ ਲਏ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਹਨ। ਉਹ ਕਹਿੰਦੇ ਹਨ ਕਿ ਖੇਤੀ ਕਾਨੂੰਨੀ ਵਾਪਸ ਲੈਣ ਤੱਕ ਉਹ ਇੱਥੇ ਹੀ ਡਟੇ ਰਹਿਣਗੇ।
ਉਧਰ ਅੰਦੋਲਨ ਵਿਚ ਹਰਿਆਣਾ ਦੇ ਕਿਸਾਨ ਅਤੇ ਉਥੇ ਦੀ ਯੂਥ ਪੰਜਾਬ ਦੇ ਕਿਸਾਨ ਦੀ ਰੀਢ ਬਣ ਕੇ ਧਰਨੇ ਵਿਚ ਸ਼ਾਮਲ ਹਨ ਅਤੇ ਦੁੱਧ ਦਹੀ, ਰਾਸ਼ਣ, ਸਿਲੰਡਰ ਸਭ ਉਪਲਬਧ ਕਰਵਾ ਰਹੇ ਹਨ।ਹਰਿਆਣਾ ਦੇ ਨੌਜਵਾਨ ਅੰਦੋਲਨਕਾਰੀਆਂ ਦੇ ਲਈ ਖਾਣ ਪੀਣ ਦੀ ਕਮੀ ਨਹੀਂ ਆਉਣ ਦੇ ਰਹੇ ਹਨ। ਹਰਿਆਣਾ ਦੀ ਸਾਂਗਵਾਨ ਖਾਪ 40 ਵੀ ਅੰਦੋਲਨ ਵਿਚ ਡਟੀ ਹੈ। ਇਸ ਦੇ ਪ੍ਰਧਾਨ ਅਤੇ ਹਰਿਆਣਾ ਦੇ ਵਿਧਾਇਕ ਸੋਮਵੀਰ ਸਾਂਗਵਾਨ ਦੇ ਅੰਦੋਲਨ ਦੀ ਹਮਾਇਤ ਵਿਚ ਹਰਿਆਣਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸਾਂਗਵਾਨ ਖਾਪ ਕਿਸਾਨ ਅੰਦੋਲਨ ਵਿਚ ਡਟ ਗਈ ਹੈ। ਇਸ ਨੇ Îਟਿਕਰੀ ਬਾਰਡਰ ‘ਤੇ ਟੈਂਟ ਲਾ ਦਿੱਤਾ ਹੈ।
ਖਾਪ ਨੇਤਾਵਾਂ ਨੇ ਐਲਾਨ ਕੀਤਾ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀ ਲੈਂਦੀ ਤਦ ਉਹ ਕਿਸਾਨਾਂ ਦੇ ਨਾਲ ਮਿਲ ਕੇ ਸੰਫਰਸ ਕਰਾਂਗੇ। ਦਿੱਲੀ ਬਾਰਡਰ ‘ਤੇ ਕਿਸਾਨ ਅੰਦੋਲਨ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਸ਼ਾਮਲ ਹੋ ਰਹੇ ਹਨ। ਬਠਿੰਡਾ ਦੇ ਪਿੰਡ ਲਹਿਰਾਬੈਗਾ ਦਾ ਅੰਗਹੀਣ ਕਿਸਾਨ ਮੱਖਣ ਸਿੰਘ ਅਪਣੀ 3 ਟਾਇਰੀ ਸਕੂਟਰੀ ਚਲਾ ਕੇ ਕਿਸਾਨ ਅੰਦੋਲਨ ਵਿਚ ਪੁੱਜਿਆ।
The post 26 ਕਿਲੋਮੀਟਰ ਤੱਕ ਕਿਸਾਨਾਂ ਦੇ ਟਰੱਕ ਅਤੇ ਟਰੈਕਟਰ ਟਰਾਲੀਆਂ ਦੀਆਂ ਲੱਗੀਆਂ ਲਾਈਨਾਂ appeared first on Chardikla Time Tv.