26/11 ਹਮਲੇ ਦੀ ਮਨਾਈ ਅੱਜ 12ਵੀਂ ਬਰਸੀ

0 minutes, 6 seconds Read

ਨਵੀਂ ਦਿੱਲੀ : 26 ਨਵੰਬਰ ਦੀ ਉਹ ਰਾਤ ਭਾਰਤ ਕਦੇ ਨਹੀਂ ਭੁੱਲ ਸਕਦਾ ਹੈ ਜਦੋਂ ਪਾਕਿਸਤਾਨ ਦੇ ਦਸ ਅੱਤਵਾਦੀਆਂ ਨੇ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਦੀਆਂ ਸੜਕਾਂ ‘ਤੇ ਖੂਨੀ ਖੇਡ ਖੇਡਿਆ ਸੀ। ਉਨ੍ਹਾਂ ਨੇ 174 ਲੋਕਾਂ ਨੂੰ ਬਹੁਤ ਬੇਰਿਹਮੀ ਨਾਲ ਹੱਤਿਆ ਕਰ ਦਿੱਤੀ ਸੀ ਜਦ ਕਿ ਇਸ ਘਟਨਾ ‘ਚ 300 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ। ਟੀਵੀ ਚੈਨਲਾਂ ਰਾਹੀਂ ਜਦੋਂ ਇਹ ਖਬਰਾਂ ਪੂਰੇ ਭਾਰਤ ਤੇ ਫਿਰ ਦੁਨੀਆ ‘ਚ ਫੈਲੀ ਤਾਂ ਹਰ ਕੋਈ ਹੈਰਤ ‘ਚ ਸੀ।

ਅੱਤਵਾਦੀਆਂ ਨੇ ਇਸ ਹਮਲੇ ‘ਚ ਮੁੰਬਈ ਦੀ ਸ਼ਾਨ ਤਾਜ ਹੋਟਲ, Hotel Trident, Nariman Point, Chhatrapati Shivaji Terminus, ਚਾਬੜ ਹਾਉਸ, ਕਾਮਾ ਹਸਪਤਾਲ, ਮੈਟਰੋ ਸਿਨੇਮਾ, Leopard Cafe ਨੂੰ ਨਿਸ਼ਾਨਾ ਬਣਾਇਆ ਸੀ। ਆਪਣੇ ਨਾ ਪਾਕ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਉਨ੍ਹਾਂ ਥਾਵਾਂ ਨੂੰ ਚੁਣਿਆਂ ਸੀ ਜਿੱਥੇ ਭੀੜ ਹੁੰਦੀ ਸੀ ਤੇ ਜੋ ਇੱਥੇ ਦੀ ਪਛਾਣ ਸਨ।

ਇਹ ਅੱਤਵਾਦੀ ਸਮੁੰਦਰ ਦੇ ਰਾਸਤੇ ਭਾਰਤ ‘ਚ ਆਏ ਸਨ। ਇਸ ਤੋਂ ਬਾਅਦ ਇਹ ਵੱਖ-ਵੱਖ ਸਮੂਹਾਂ ‘ਚ ਵੰਡੇ ਗਏ ਸਨ। ਇਹ ਸਾਰੇ ਅੱਤਵਾਦੀ ਖਤਰਨਾਕ ਹੱਥਿਆਰਾਂ ਨਾਲ ਲੈਸ ਸਨ। ਇਹ ਅੱਤਵਾਦੀ 23 ਨਵੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਇਕ ਵੋਟ ‘ਚ ਨਿਕਲੇ ਸਨ। ਭਾਰਤੀ ਸਮੁੰਦਰੀ ਸਰਹੱਦ ‘ਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਨੇ ਇਕ ਕਸ਼ਤੀ ‘ਤੇ ਹਮਲਾ ਕਰ ਕੇ ਉਸ ‘ਚ ਬੈਠੇ ਚਾਰ ਲੋਕਾਂ ਨੂੰ ਮਾਰ ਦਿੱਤਾ ਸੀ।

6 ਵੱਖ-ਵੱਖ ਗਰੁੱਪਾਂ ‘ਚ ਵੰਡੇ ਇਨ੍ਹਾਂ ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਰਾਤ ਕਰੀਬ 9:21 ਵਜੇ ਛੱਤਰਪਤੀ ਸ਼ਿਵਾਜੀ ਟਰਮੀਨਸ ‘ਤੇ ਤਾਬੜਤੋੜ ਫਾਈਰਿੰਗ ਸ਼ੁਰੂ ਕੀਤੀ ਸੀ। ਇੱਥੇ ਲਗੇ ਸੀਸੀਟੀਵੀ ‘ਚ ਖੂੰਖਾਰ ਅੱਤਵਾਦੀ ਅਜਮਲ ਕਸਾਬ ਕੈਦ ਹੋਇਆ ਸੀ। ਪੂਰੀ ਦੁਨੀਆ ਦੀ ਮੀਡੀਆ ‘ਚ ਕਸਾਬ ਦੇ ਹੱਥਾਂ ‘ਚ ਏਰੇ-47 ਦੀ ਫੋਟੋ ਪ੍ਰਕਾਸ਼ਿਤ ਹੋਈ ਸੀ। ਇੱਥੇ ਹੀ ਕਸਾਬ ਨੂੰ ਫਾਂਸੀ ਦੇ ਤਖਤੇ ਤਕ ਪਹੁੰਚਾਉਣ ਵਾਲੀ ਮੁੰਬਈ ਦੀ ਦੇਵੀਕਾ ਰੋਟਾਵਨ ਵੀ ਸੀ। ਉਸ ਨੇ ਕਸਾਬ ਨੂੰ ਗੋਲੀਆਂ ਚਲਾਉਂਦੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਸੀ। ਉਸ ਦੇ ਪੈਰ ‘ਤੇ ਵੀ ਗੋਲੀ ਲੱਗੀ ਸੀ। ਉਸ ਸਮੇਂ ਉਹ ਸਿਰਫ਼ 8 ਸਾਲ ਦੀ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਦੇਵੀਕਾ ਦੀ ਗਵਾਹੀ ‘ਤੇ ਕਸਾਬ ਨੂੰ ਪੁਣੇ ਦੀ ਯਰਵਦਾ ਜੇਲ੍ਹ ‘ਚ 21 ਨਵੰਬਰ 2012 ਨੂੰ ਫਾਂਸੀ ਦੇ ਦਿੱਤੀ ਗਈ ਸੀ।

The post 26/11 ਹਮਲੇ ਦੀ ਮਨਾਈ ਅੱਜ 12ਵੀਂ ਬਰਸੀ appeared first on Chardikla Time Tv.

Similar Posts

Leave a Reply

Your email address will not be published. Required fields are marked *