Indian Railways : ਧੁੰਦ ਕਾਰਨ 480 ਤੋਂ ਵੱਧ ਟਰੇਨਾਂ ਹੋਈਆਂ ਪ੍ਰਭਾਵਿਤ

0 minutes, 4 seconds Read

ਨਵੀਂ ਦਿੱਲੀ: ਰੇਲਵੇ (Railways) ਨੇ ਐਤਵਾਰ ਯਾਨੀ ਅੱਜ ਕਿਹਾ ਕਿ ਧੁੰਦ ਕਾਰਨ 480 ਤੋਂ ਜ਼ਿਆਦਾ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਸਬੰਧ ਵਿਚ ਇਕ ਅਧਿਕਾਰੀ ਨੇ ਕਿਹਾ, “ਧੁੰਦ ਕਾਰਨ ਲਗਭਗ 335 ਟਰੇਨਾਂ ਦੇਰੀ ਨਾਲ ਚੱਲੀਆਂ, 88 ਟਰੇਨਾਂ ਨੂੰ ਰੱਦ ਕੀਤਾ ਗਿਆ, 31 ਨੂੰ ਡਾਇਵਰਟ ਕੀਤਾ ਗਿਆ ਅਤੇ 33 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਖਤਮ ਕੀਤਾ ਗਿਆ।” ਉੱਤਰ-ਪੱਛਮੀ ਭਾਰਤ ਅਤੇ ਨਾਲ ਲੱਗਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ।
 ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਪਾਲਮ ਆਬਜ਼ਰਵੇਟਰੀ ‘ਚ ਸਵੇਰੇ 5.30 ਵਜੇ ਬਹੁਤ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਨੂੰ 50 ਮੀਟਰ ਤੱਕ ਘਟਾ ਦਿੱਤਾ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਟਵੀਟ ਕੀਤਾ ਕਿ ਜਿਹੜੀਆਂ ਉਡਾਣਾਂ CAT-3 ਦੀ ਪਾਲਣਾ ਨਹੀਂ ਕਰਦੀਆਂ ਹਨ, ਉਹ ਧੁੰਦ ਕਾਰਨ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਡਾਣਾਂ ਬਾਰੇ ਅਪਡੇਟ ਕੀਤੀ ਜਾਣਕਾਰੀ ਲਈ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ।

The post Indian Railways : ਧੁੰਦ ਕਾਰਨ 480 ਤੋਂ ਵੱਧ ਟਰੇਨਾਂ ਹੋਈਆਂ ਪ੍ਰਭਾਵਿਤ appeared first on Chardikla Time TV.

Similar Posts

Leave a Reply

Your email address will not be published. Required fields are marked *