‘Joe Biden ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਦੁਨੀਆ ਸਨਮਾਨ ਕਰੇਗੀ ‘

0 minutes, 19 seconds Read

ਵਾਸ਼ਿੰਗਟਨ : ਅਮਰੀਕਾ ‘ਚ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਸਨਮਾਨ ਦੁਨੀਆ ਕਰੇਗੀ। ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਿਲ ਕਰਨ ਵਾਲੇ 78 ਸਾਲਾ ਜੋ ਬਾਇਡਨ ਦੀ ਪ੍ਰਸ਼ੰਸਾ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹੋਣਗੇ। ਹੈਰਿਸ ਨੇ ਟਵੀਟ ਕੀਤਾ ਹੈ ਕਿ ਅਸੀਂ ਜਾਣਦੇ ਹਾਂ ਕਿ ਉਹ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਸਾਡੇ ਤੋਂ ਚੰਗੇ ਹਨ।

🔴LIVE ਹਰਿਆਣਾ ਪੁਲਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਪੁਲਿਸ ਦੀਆਂ ਚਕਾਈਆਂ ਛਾਲਾਂ

ਅਜਿਹੇ ਨੇਤਾ ਜਿਨ੍ਹਾਂ ਦਾ ਸਨਮਾਨ ਦੁਨੀਆ ਕਰੇਗੀ ਅਤੇ ਸਾਡੇ ਬੱਚੇ ਉਨ੍ਹਾਂ ਤੋਂ ਪ੍ਰੇਰਨਾ ਲੈਣਗੇ। ਉਥੇ ਹੀ ਬਾਇਡਨ ਨੇ ਕਈ ਟਵੀਟ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਇਸ ਦੇਸ਼ ‘ਚ ਹੁਣ ਤੱਕ ਦਾ ਇੱਕ ਨਵਾਂ, ਸਾਹਸੀ ਅਤੇ ਜ਼ਿਆਦਾ ਕ੍ਰਿਪਾਲੂ ਇਤਿਹਾਸ ਲਿਖਣ ਦਾ ਸਾਡਾ ਪਲ ਹੈ – ਸਾਡਾ ਸਭ ਦਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਦੀ ਰਫ਼ਤਾਰ ਰੋਕਣ ਦੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ, ਸਾਨੂੰ ਆਪਣੀਆਂ ਕੋਸ਼ਿਸ਼ਾਂ ਦੁਗਣੀਆਂ ਕਰ ਕੋਵਿਡ – 19 ਦੇ ਖਿਲਾਫ ਸੰਘਰਸ਼ ਦੇ ਪ੍ਰਤੀ ਦੁਬਾਰਾ ਪ੍ਰਤੀਬਧਤਾ ਸਾਫ਼ ਕਰਨੀ ਹੈ। ਅਸੀ ਸਾਰੇ ਇਸ ‘ਚ ਇੱਕਜੁਟ ਹਾਂ।

The post ‘Joe Biden ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਦੁਨੀਆ ਸਨਮਾਨ ਕਰੇਗੀ ‘ appeared first on D5 News.



Similar Posts

Leave a Reply

Your email address will not be published. Required fields are marked *