ਅਰਜਨਟੀਨਾ : ਟ੍ਰੇਨ ‘ਚ ਸਫਰ ਤਾਂ ਤੁਸੀ ਸਾਰਿਆਂ ਨੇ ਬਹੁਤ ਵਾਰ ਕੀਤਾ ਹੋਵੇਗਾ ਜਾਂ ਹੁਣ ਵੀ ਡੇਲੀ ਰੁਟੀਨ ‘ਚ ਕਰਦੇ ਹੋਵੋਗੇ। ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਟ੍ਰੇਨ ‘ਚ ਸਫਰ ਕਰਨਾ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਕਿਤੇ ਜੇਕਰ ਛੁੱਟੀਆਂ ਬਿਤਾਉਣ ਜਾਂਦੇ ਹਨ ਤਾਂ ਖਾਸ ਟ੍ਰੇਨ ‘ਚ ਸਫਰ ਕਰਦੇ ਹਨ। ਤੁਸੀਂ ਸਭ ਨੇ ਹੁਣ ਤੱਕ ਬਹੁਤ ਟ੍ਰੇਨਾਂ ‘ਚ ਸਫਰ ਕੀਤਾ ਹੋਵੇਗਾ ਪਰ ਕੀ ਤੁਸੀਂ ਕਦੇ ਅਜਿਹੀ ਟ੍ਰੇਨ ‘ਚ ਸਫਰ ਕੀਤਾ ਹੈ ਜੋ ਬੱਦਲਾਂ ‘ਤੇ ਚੱਲਦੀ ਹੈ? ਤੁਸੀਂ ਸਭ ਨੇ ਟ੍ਰੇਨ ਨੂੰ ਟ੍ਰੈਕ ‘ਤੇ ਦੋੜਦੇ ਤਾਂ ਬਹੁਤ ਵਾਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਟ੍ਰੇਨ ਨੂੰ ਬੱਦਲਾਂ ‘ਤੇ ਦੌੜਦੇ ਦੇਖਿਆ ਹੈ?
🔴LIVE | ਦਿੱਲੀ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਲਾਈਵ ਹੋਕੇ ਕਰਤਾ ਵੱਡਾ ਐਲਾਨ !
ਤੁਸੀ ਸਾਰੇ ਸ਼ਇਦ ਇਹ ਸਭ ਸੁਣਕੇ ਹੈਰਾਨ ਹੋਵੋਗੇ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਅਜਿਹੀ ਟ੍ਰੇਨ ਹੈ ਜੋ ਬੱਦਲਾਂ ‘ਚ ਚੱਲਦੀ ਹੈ। ਜੀ ਹਾਂ ਇਹ ਰੇਲ ਮਾਰਗ ਅਰਜਨਟੀਨਾ ‘ਚ ਹੈ ਅਤੇ ਇਸਦਾ ਨਾਮ ਸਾਲਟਾ ਰੇਲਮਾਰਗ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਦੁਨੀਆ ਦੇ ਸਭ ਤੋਂ ਅਨੌਖੇ ਰੇਲ ਮਾਰਗਾਂ ਵਿੱਚ ਸ਼ਾਮਿਲ ਹੈ ਜੋ ਕਿ ਬੱਦਲਾਂ ਦੇ ਵਿੱਚ ਤੋਂ ਗੁਜਰਦਾ ਹੈ। ਇਹੀ ਨਹੀਂ ਸਗੋਂ ਇਸ ਰੇਲਮਾਰਗ ‘ਤੇ ਤੁਹਾਨੂੰ ਤਮਾਮ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਣਗੇ ਜੋ ਤੁਹਾਨੂੰ ਖੁਸ਼ ਕਰ ਦੇਣਗੇ। ਇਨ੍ਹਾਂ ਨੂੰ ਦੇਖਕੇ ਤੁਹਾਨੂੰ ਆਪਣੀਆਂ ਅੱਖਾਂ ‘ਤੇ ਭਰੋਸਾ ਨਹੀਂ ਹੋਵੇਗਾ।
ਹੁਣ ਅਕਾਲੀ ਦਲ ਤੇ ਭਾਜਪਾ ਦੇ ਵੱਡੇ ਆਗੂਆਂ ਦਾ ਪਿਆ ਪੇਚਾ!ਹੋ ਗਏ ਆਹਮੋ-ਸਾਹਮਣੇ!ਗੱਲਾਂ-ਗੱਲਾਂ ‘ਚ ਖੋਲ੍ਹਤੇ ਗੁੱਝੇ ਭੇਦ!
ਅਰਜਨਟੀਨਾ ‘ਚ ਸਮੁੰਦਰ ਤਲ ਤੋਂ ਚਾਰ ਹਜ਼ਾਰ ਮੀਟਰ ਦੀ ਉਚਾਈ ‘ਤੇ ਏਡੀਜ ਪਹਾੜੀ ਲੜੀ ਤੋਂ ਇਹ ਰੇਲਵੇ ਲਾਈਨ ਗੁਜਰਦੀ ਹੈ। ਇਸਨੂੰ ‘ਟ੍ਰੇਨ ਟੂ ਦ ਕਲਾਊਡ’ ਕਿਹਾ ਜਾਂਦਾ ਹੈ। ਦੁਨੀਆ ਦੇ ਸਭ ਤੋਂ ਉੱਚੇ ਰੇਲ ਰੂਟਾਂ ਵਿੱਚੋਂ ਇਹ ਇੱਕ ਹੈ। ਜਦੋਂ ਕੁੱਝ ਖਾਸ ਇਲਾਕਿਆਂ ਤੋਂ ਇਹ ਟ੍ਰੇਨ ਗੁਜਰਦੀ ਹੈ ਤਾਂ ਅਜਿਹਾ ਲੱਗਦਾ ਹੈ ਕਿ ਬਾਦਲਾਂ ਨੂੰ ਚੀਰ ਕੇ ਇਹ ਅੱਗੇ ਵੱਧ ਰਹੀ ਹੈ। ਜਦੋਂ ਟ੍ਰੇਨ ਪਹਾੜਾਂ ਦੇ ਵਿੱਚ ਤੋਂ ਗੁਜਰ ਰਹੀ ਹੁੰਦੀ ਹੈ ਤਾਂ ਦੋਵਾਂ ਪਾਸਿਓ ਭਾਰੀ ਬੱਦਲ ਦਿਖਾਈ ਦਿੰਦੇ ਹਨ। ਅਰਜਨਟੀਨਾ ਦੇ ਸ਼ਹਿਰ, ਸਿਟੀ ਆਫ ਸਾਲਟਾ ਤੋਂ ਇਸਦੀ ਸ਼ੁਰੂਆਤ ਹੁੰਦੀ ਹੈ।
ਵੱਡੀ ਖ਼ਬਰ। ਕਿਸਾਨਾਂ ਤੋਂ ਡਰੀ ਦਿੱਲੀ,ਮੰਨੀ ਹਾਰ?ਕਿਸਾਨਾਂ ਅੱਗੇ ਟੇਕੇ ਗੋਡੇ?ਕੇਂਦਰ ਨੇ ਲਿਆ ਫੈਸਲਾ !
ਇਸ ਰੇਲਵੇ ਲਾਈਨ ਦੀ ਉਚਾਈ 1,187 ਮੀਟਰ ਹੈ। ਵੈਲੀ ਡੀ ਲੇਰਮਾ ਤੋਂ ਗੁਜਰਦੇ ਹੋਏ ਇਹ ਰੇਲਵੇ ਲਾਈਨ ਕਬਰੇਡਾ ਡੇਲ ਟੋਰੋ ਤੋਂ ਲਿਆ ਪੋਲਵੋਰਿਲਾ ਵਿਆਡਕਟ ‘ਤੇ ਖਤਮ ਹੁੰਦੀ ਹੈ। ਜੋ 4200 ਮੀਟਰ ਦੀ ਉਚਾਈ ‘ਤੇ ਹੈ। ਇਸ ਰੇਲਵੇ ਲਾਈਨ ਦੀ ਲੰਬਾਈ 217 ਕਿਲੋਮੀਟਰ ਹੈ। ਇਸਦਾ ਸਫਰ ਤੈਅ ਕਰਨ ‘ਚ ਟ੍ਰੇਨ ਨੂੰ 16 ਘੰਟੇ ਦਾ ਸਮਾਂ ਲੱਗਦਾ ਹੈ। ਟ੍ਰੇਨ 3000 ਮੀਟਰ ਦੀ ਅਨੌਖੀ ਚੜਾਈ ਵੀ ਚੜ੍ਹਦੀ ਹੈ। ਰੇਲਵੇ ਰਸਤੇ ‘ਚ 29 ਪੁੱਲ ਅਤੇ 21 ਟਨਲ ਨੂੰ ਇਹ ਟ੍ਰੇਨ ਕਰਾਸ ਕਰਦੀ ਹੈ। ਇਸ ਰੇਲ ਮਾਰਗ ਦੀ ਉਸਾਰੀ 1920 ‘ਚ ਕੀਤੀ ਗਈ ਸੀ।
The post OMG ! ਅਜਿਹੀ ਅਨੌਖੀ ਟ੍ਰੇਨ ਜੋ ਟ੍ਰੈਕ ‘ਤੇ ਨਹੀਂ ਬੱਦਲਾਂ ਦੇ ਉੱਤੇ ਕਰਦੀ ਹੈ ਆਪਣਾ ਸਫਰ ਤੈਅ appeared first on D5 News.