PM ਮੋਦੀ ਨੇ ‘ਵੀਰ ਬਾਲ ਦਿਵਸ’ ਮੌਕੇ ਕਹੀਆਂ ਇਹ ਅਹਿਮ ਗੱਲਾਂ

0 minutes, 12 seconds Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅਤੇ ਉਨ੍ਹਾਂ ਦੀ ਮਹਾਨ ‘ਵੀਰ ਗਾਥਾ’ ਨੂੰ ਇਤਿਹਾਸ ਵਿੱਚ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰ ਹੁਣ ‘ਨਵਾਂ ਭਾਰਤ’ ਦਹਾਕਿਆਂ ਪਹਿਲਾਂ ਕੀਤੀ ਗਈ ਪੁਰਾਣੀ ਗਲਤੀ ਨੂੰ ਸੁਧਾਰ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਿਤ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ ਕੀਤੀ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ (‘Veer Bal Diwas’) ਸਾਨੂੰ ਦੱਸੇਗਾ ਕਿ ਭਾਰਤ ਕੀ ਹੈ, ਭਾਰਤ ਦੀ ਪਛਾਣ ਕੀ ਹੈ। ਅੱਜ ਦੇਸ਼ ਪਹਿਲਾ ਵੀਰ ਬਾਲ ਦਿਵਸ ਮਨਾ ਰਿਹਾ ਹੈ। ਜਿਸ ਦਿਨ ਨੂੰ, ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਅੱਜ ਇਕ ਰਾਸ਼ਟਰ ਦੇ ਰੂਪ ਵਿਚ ਉਸ ਨੂੰ ਇਕਜੁਟ ਨਮਨ ਕਰਨ ਲਈ ਇਕ ਨਵੀਂ ਸ਼ੁਰੂਆਤ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਯਾਦ ਦਿਵਾਏਗਾ ਕਿ ਦਸ ਗੁਰੂਆਂ ਦਾ ਯੋਗਦਾਨ ਕੀ ਹੈ, ਦੇਸ਼ ਦੇ ਆਤਮ-ਸਨਮਾਨ ਲਈ ਸਿੱਖ ਪਰੰਪਰਾ ਦਾ ਬਲੀਦਾਨ ਕੀ ਹੈ। ਮੈਂ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿਚ ਨਮਨ ਕਰਦਾ ਹਾਂ। ਇਸ ਨੂੰ ਮੈਂ ਆਪਣੀ ਸਰਕਾਰ ਦਾ ਸੌਭਾਗ ਮੰਨਦਾ ਹਾਂ ਕਿ ਅੱਜ 26 ਦਸੰਬਰ ਦੇ ਦਿਨ ਨੂੰ ਵੀਰ ਬਾਲ ਦਿਵਸ ਦੇ ਤੌਰ ‘ਤੇ ਐਲਾਨ ਕਰਨ ਦਾ ਮੌਕਾ ਮਿਲਿਆ। ਮੈਂ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਦੇ ਚਰਨਾਂ ‘ਚ ਆਪਣਾ ਸੀਸ ਝੁਕਾਉਂਦਾ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਵਿਚ ਸਾਡੇ ਲਈ ਵੱਡਾ ਉਪਦੇਸ਼ ਲੁੱਕਿਆ ਹੋਇਆ ਹੈ।  ਭਾਰਤ ਦੇ ਵੀਰ ਬਾਲਕ, ਮੌਤ ਤੋਂ ਨਹੀਂ ਡਰੇ। ਉਹ ਕੰਧ ਵਿਚ ਜ਼ਿੰਦਾ ਚਿਣਵਾ ਦਿੱਤੇ ਗਏ। ਉਸ ਦੌਰ ਦੀ ਕਲਪਨਾ ਕਰੋ। ਔਰੰਗਜ਼ੇਬ ਦੇ ਆਤੰਕ ਖ਼ਿਲਾਫ਼ ਭਾਰਤ ਨੂੰ ਬਦਲਣ ਦੇ ਉਨ੍ਹਾਂ ਦੇ ਮਨਸੂਬਿਆਂ ਖ਼ਿਲਾਫ ਗੁਰੂ ਗੋਬਿੰਦ ਸਿੰਘ ਜੀ, ਪਹਾੜ ਵਾਂਗ ਖੜ੍ਹੇ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਵਰਗੇ ਨਿੱਘੀ ਉਮਰ ਦੇ ਬਾਲਕਾਂ ਨਾਲ ਔਰੰਗਜ਼ੇਬ ਅਤੇ ਉਸ ਦੀ ਸਲਤਨਤ ਦੀ ਕੀ ਦੁਸ਼ਮਣੀ ਹੋ ਸਕਦੀ ਸੀ? ਔਰੰਗਜ਼ੇਬ ਅਤੇ ਉਸ ਦੇ ਲੋਕ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਧਰਮ ਤਲਵਾਰ ਦੇ ਜ਼ੋਰ ‘ਤੇ ਬਦਲਣਾ ਚਾਹੁੰਦੇ ਸਨ।

The post PM ਮੋਦੀ ਨੇ ‘ਵੀਰ ਬਾਲ ਦਿਵਸ’ ਮੌਕੇ ਕਹੀਆਂ ਇਹ ਅਹਿਮ ਗੱਲਾਂ appeared first on Chardikla Time TV.



Similar Posts

Leave a Reply

Your email address will not be published. Required fields are marked *