ਗੈਜੇਟ ਡੈਸਕ: ਵਟਸਐਪ (WhatsApp) ਆਪਣੇ ਯੂਜ਼ਰਜ਼ ਨੂੰ ਖ਼ੁਸ਼ ਕਰਨ ਲਈ ਨਵੇਂ-ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ। ਹੁਣ ਵਟਸਐਪ ਨੇ ਇਕ ਹੋਰ ਨਵੇਂ ਅਤੇ ਸਭ ਤੋਂ ਖਾਸ ਫੀਚਰ ਦਾ ਐਲਾਨ ਕੀਤਾ ਹੈ। ਵਟਸਐਪ ‘ਚ ‘ਪ੍ਰੋਕਸੀ’ (proxy) ਸਪੋਰਟ ਜੁੜਿਆ ਹੈ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਵਟਸਐਪ ਯੂਜ਼ਰਜ਼ ਇੰਟਰਨੈੱਟ ਦੇ ਬਿਨਾਂ ਵੀ ਵਟਸਐਪ ਦਾ ਇਸਤੇਮਾਲ ਕਰ ਸਕਣਗੇ। ਹਾਲਾਂਕਿ ਇਸ ਫੀਚਰ ਨੂੰ ਲੈ ਕੇ ਸਰਕਾਰ ਵੱਲੋਂ ਇਤਰਾਜ਼ ਵੀ ਜਤਾਇਆ ਜਾ ਸਕਦਾ ਹੈ ਕਿਉਂਕਿ ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਉਸ ਦੌਰਾਨ ਵੀ ਮੈਸੇਜ ਕਰ ਸਕਣਗੇ ਜਦੋਂ ਸਰਕਾਰ ਵੱਲੋਂ ਦੰਗੇ-ਫਸਾਦ ਦੀ ਕਿਸੇ ਘਟਨਾ ਦੌਰਾਨ ਇੰਟਰਨੈੱਟ ਬੰਦ ਕੀਤਾ ਜਾਂਦਾ ਹੈ।
ਇੰਝ ਕੰਮ ਕਰੇਗਾ ਵਟਸਐਪ ਦਾ proxy ਫੀਚਰ
ਪ੍ਰੋਕਸੀ ਫੀਚਰ ਰਾਹੀਂ ਵਟਸਐਪ ਯੂਜ਼ਰ ਕਿਸੇ ਸੰਸਥਾ ਜਾਂ ਵਾਲੰਟੀਅਰ ਦੇ ਸਰਵਰ ਨਾਲ ਐਪ ਨੂੰ ਕੁਨੈਕਟ ਕਰਕੇ ਮੈਸੇਜ ਭੇਜ ਸਕਣਗੇ। ਅਜਿਹੇ ‘ਚ ਕਿਸੇ ਟੈਲੀਕਾਮ ਕੰਪਨੀ ਦੇ ਐਕਟਿਵ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਹੋਵੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਲਈ ਯੂਜ਼ਰਜ਼ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭੁਗਤਾਨ ਵੀ ਨਹੀਂ ਕਰਨਾ ਪਵੇਗਾ। ਵਟਸਐਪ ਨੇ ਕਿਹਾ ਹੈ ਕਿ ਪ੍ਰੋਕਸੀ ਸਰਵਰ ਨਾਲ ਕੁਨੈਕਟ ਹੋਣ ਤੋਂ ਬਾਅਦ ਯੂਜ਼ਰਜ਼ ਦੀ ਪ੍ਰਾਈਵੇਸੀ ਬਣੀ ਰਹੇਗੀ ਅਤੇ ਸਕਿਓਰਿਟੀ ਨੂੰ ਲੈ ਕੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪ੍ਰੋਕਸੀ ਸਰਵਰ ‘ਤੇ ਵੀ ਵਟਸਐਪ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਵੇਗਾ। ਪ੍ਰੋਕਸੀ ਸਰਵਰ ਨਾਲ ਕੁਨੈਕਟ ਕਰਨ ਲਈ ਵਟਸਐਪ ਨੇ ਇਕ ਚਾਰਟ ਵੀ ਸ਼ੇਅਰ ਕੀਤਾ ਹੈ।
ਇੰਝ ਆਨ ਕਰੋ proxy ਸੈਟਿੰਗ
ਸਭ ਤੋਂ ਪਹਿਲਾਂ ਆਪਣੇ ਵਟਸਐਪ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਐਪ ਦੀ ਸੈਟਿੰਗ ‘ਚ ਜਾਓ। ਇਸ ਤੋਂ ਬਾਅਦ ਸਟੋਰੇਜ ਐਂਡ ਡਾਟਾ (Storage and Data) ਦੇ ਆਪਸ਼ਨ ‘ਤੇ ਟੈਪ ਕਰੋ ਅਤੇ Proxy ਨੂੰ ਸਿਲੈਕਟ ਕਰੋ। ਹੁਣ Proxy ਐਡਰੈੱਸ ਨੂੰ ਭਰੋ ਅਤੇ ਸੇਵ ਕਰੋ। ਕੁਨੈਕਟ ਹੋਣ ਤੋਂ ਬਾਅਦ ਇਕ ਚੈੱਕਮਾਰਕ ਆ ਜਾਵੇਗਾ ਅਤੇ ਤੁਸੀਂ ਇੰਟਰਨੈੱਟ ਬੰਦ ਹੋਣ ਦੀ ਸਥਿਤੀ ‘ਚ ਵੀ ਮੈਸੇਜ ਮੈਸੇਜ ਭੇਜ ਸਕੋਗੇ।
The post WhatsApp ਨੇ ਯੂਜ਼ਰਜ਼ ਨੂੰ ਦਿੱਤਾ ਵੱਡਾ ਤੋਹਫ਼ਾ appeared first on Chardikla Time TV.